ਐਸ.ਐਮ.ਸੀ ਕਮੇਟੀ ਪ੍ਰਧਾਨ ਨੇ ਕੀਤਾ ਨਵੇਂ ਪੀ.ਏ ਸਾਊਂਡ ਸਿਸਟਮ ਦਾ ਉਦਘਾਟਨ
ਸ਼ਮਰਾਲਾ, 14 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਸਮਰਾਲਾ ਵਿਖੇ ਐਸ.ਐਮ.ਸੀ ਕਮੇਟੀ ਦੀ ਮੀਟਿੰਗ
ਪ੍ਰਧਾਨ ਅਮਰਨਾਥ ਟਾਂਗਰਾ, ਕਮੇਟੀ ਸਕੱਤਰ ਪ੍ਰਿੰਸੀਪਲ ਸੁਮਨ ਲਤਾ ਅਤੇ ਕਮੇਟੀ ਮੈਂਬਰ ਸਨੀ ਦੂਆ ਵਾਈਸ ਪ੍ਰਧਾਨ ਨਗਰ ਕੌਂਸਲ ਸਮਰਾਲਾ ਦੀ ਮੌਜ਼ੂਦਗੀ ਵਿੱਚ ਹੋਈ।ਮੀਟਿੰਗ ਦੌਰਾਨ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਬੱਚਿਆਂ ਦੀ ਪੜ੍ਹਾਈ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਗਈ।ਪ੍ਰਿੰਸੀਪਲ ਸੁਮਨ ਨੇ ਸਕੂਲ ਦੇ ਅਧਿਆਪਕਾਂ ਦੁਆਰਾ ਕੀਤੀ ਜਾ ਮਿਹਨਤ ਅਤੇ ਪੜ੍ਹਾਈ ਦੇ ਵਧਾਏ ਜਾ ਰਹੇ ਮਿਆਰ ਸਬੰਧੀ ਵੀ ਚਾਨਣਾ ਪਾਇਆ। ਮੀਟਿੰਗ ਉਪਰੰਤ ਕਮੇਟੀ ਕਮੇਟੀ ਪ੍ਰਧਾਨ ਅਮਰਨਾਥ ਟਾਂਗਰਾ, ਕਮੇਟੀ ਮੈਂਬਰ ਸਨੀ ਦੂਆ ਵਲੋਂ ਸਾਂਝੇ ਤੌਰ ‘ਤੇ ਸਕੂਲ ਵਿੱਚ ਲਗਾਏ ਨਵੇਂ ਪੀ.ਏ ਸਾਊਂਡ ਸਿਸਟਮ ਦਾ ਉਦਘਾਟਨ ਕੀਤਾ।ਇਸ ਉਪਰੰਤ ਕਮੇਟੀ ਮੈਂਬਰਾਂ ਅਤੇ ਪ੍ਰਿੰਸੀਪਲ ਨੇ ਸਕੂਲ ਵਿੱਚ ਛੱਤ ਤੇ ਫਰਸ਼ ਦੀ ਚੱਲ ਰਹੀ ਰਿਪੇਅਰ ਦਾ ਵੀ ਜਾਇਜ਼ਾ ਲਿਆ ।
ਮੀਟਿੰਗ ਵਿਚ ਲੈਕ: ਰਾਜੀਵ ਰਤਨ, ਵਰਿੰਦਰ ਕੁਮਾਰ, ਵਿਨੋਦ ਕੁਮਾਰ ਰਾਵਲ, ਪਵਨਪ੍ਰੀਤ ਸਿੰਘ, ਤਰਵਿੰਦਰ ਕੁਮਾਰ, ਬਰਿੰਦਰ ਪਾਲ ਸਿੰਘ ਢਿਲੋਂ ਆਦਿ ਹਾਜ਼ਰ ਸਨ।
Punjab Post Daily Online Newspaper & Print Media