Sunday, April 12, 2026

ਦੁਰਗਿਆਣਾ ਮੰਦਰ ਕਮੇਟੀ ਤੇ ਰਾਮ ਨਗਰ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ

ਸੋਨੀ ਦੀ ਅਗਵਾਈ ਹੇਠ ਲਗਾਈ ਗਈ ਰਾਵਣ ਨੂੰ ਅੱਗ

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਗੋਲਬਾਗ ਮੈਦਾਨ ਵਿਚ ਮਨਾਇਆ ਗਿਆ।ਉਪ ਮੁੱਖ ਮੰਤਰੀ ਪੰਜਾਬ ਓ.ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ।ਸੋਨੀ ਨੇ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਉਨਾਂ ਕਿਹਾ ਕਿ ਦੁਸ਼ਹਿਰੇ ਦਾ ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ।ਉਨਾਂ ਕਿਹਾ ਕਿ ਚੰਗਿਆਈ ਕਦੇ ਖਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ।ਸੋਨੀ ਨੇ ਕਿਹਾ ਕਿ ਦੁਨੀਆਂ ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ।ਉਨਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਦੀ ਭਲਾਈ ਲਈ ਇਕਜੁੱਟ ਹੋ ਕੇ ਕੰਮ ਕਰਨੇ ਚਾਹੀਦੇ ਹਨ।
ਸੋਨੀ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪਛਾਣਦੇ ਹਨ।ਸਮਾਜ ਵਿੱਚ ਉਨਾਂ ਦਾ ਨਾਮ ਹਮੇਸ਼ਾਂ ਲਈ ਰਹਿੰਦਾ ਹੈ ਅਤੇ ਦੂਜੇ ਲੋਕਾਂ ਲਈ ਵੀ ਮਿਸਾਲ ਵਜੋਂ ਜਾਣੇ ਜਾਂਦੇ ਹਨ।ਦੁਸ਼ਹਿਰਾ ਕਮੇਟੀ ਵਲੋਂ ਸੋਨੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਸੋਨੀ ਦੀ ਅਗਵਾਈ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।
                ਸੋਨੀ ਵਲੋਂ ਰਾਮ ਨਗਰ ਕਾਲੋਨੀ ਇਸਲਾਮਾਬਾਦ ਵਿਖੇ ਮਨਾਏ ਜਾ ਰਹੇ ਦੁਸ਼ਹਿਰੇ ਪ੍ਰੋਗਰਾਮ ਵਿੱਚ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ।ਸੋਨੀ ਦੀ ਅਗਵਾਈ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।
ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਅਤੇ ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਵੀ ਹਾਜ਼ਰ ਸਨ। ਇਸ ਮੌਕੇ ਬੀਬੀ ਲਕਸ਼਼ਮੀ ਕਾਂਤਾ ਚਾਵਲਾ, ਪ੍ਰਧਾਨ ਰਮੇਸ਼ ਸ਼ਰਮਾ, ਪਿਆਰਾ ਲਾਲ ਸੇਠ ਪ੍ਰਧਾਨ ਅੰਮ੍ਰਿਤਸਰ ਸਿਟੀ ਜਨ ਕੌਂਸਲ, ਸਮੀਰ ਜੇਨ ਸੈਕਟਰੀ ਵਪਾਰ ਮੰਡਲ, ਸੁਰਜੀਤ ਸਿੰਘ ਕੋਹਲੀ, ਬੀ.ਕੇ ਬਜਾਜ, ਅਰੁਣ ਖੰਨਾ, ਜੁਗਲ ਕਿਸ਼ੋਰ, ਸੁਰਿੰਦਰ ਛਿੰਦਾ, ਯੁਵਾ ਨੇਤਾ ਵਿਕਾਸ ਸੋਨੀ, ਚੇਅਰਮੈਨ ਮਹੇਸ਼ ਖੰਨਾ, ਯੁਵਾ ਨੇਤਾ ਵਿਕੀ ਦੱਤਾ, ਪੰਜਾਬ ਐਨ.ਐਸ.ਯੂ ਆਈ ਦੇ ਪ੍ਰਧਾਨ ਅਕਸ਼ੇ ਸ਼ਰਮਾ, ਚੇਅਰਮੈਨ ਮਹੇਸ਼ ਖੰਨਾ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …