Thursday, February 13, 2025

ਮਿੱਟੀਏ

ਕਿਸ ਗੱਲ ਦਾ ਏ ਤੈਨੂੰ ਹੰਕਾਰ ਮਿੱਟੀਏ ?
ਛੱਡ ਜਾਣਾ ਇੱਕ ਦਿਨ ਸੰਸਾਰ ਮਿੱਟੀਏ।

ਬਹੁਤੀ ਦੇਰ ਕਿਸੇ ਤੇਰੇ ਲਈ ਨਹੀਂ ਰੋਣਾ ਬਈ,
ਦੀਵਾ ਨਿੱਤ ਨਹੀਂਉ ਮੜੀ ‘ਤੇ ਜਗਾਉਣਾ ਬਈ,
ਪਾਈ ਬੈਠੀ ਏਂ ਤੂੰ ਜਿਹਦੇ `ਨਾਲ ਪਿਆਰ ਮਿੱਟੀਏ।
ਕਿਸ ਗੱਲ ਦਾ ਏ ……………………?

ਪੁੱਤ ਪਿਉ ਦਾ ਵੈਰੀ ਆ, ਭਾਈ ਭਾਈ ਦਾ,
ਰਹਿਆ ਰਿਸ਼ਤਾ ਨਾ ਸਹੁਰੇ ਤੇ ਜਵਾਈ ਦਾ,
ਭੁੱਲੀ ਬੈਠੀ ਸਾਰਿਆਂ ਦਾ ਸਤਿਕਾਰ ਮਿੱਟੀਏ।
ਕਿਸ ਗੱਲ ਦਾ ਏ…………………..?

ਸਾਰੇ ਕਸਮਾਂ `ਤੇ ਵਾਅਦੇ ਭੁੱਲ ਜਾਂਦੇ ਨੇ,
ਲੋਕੀਂ ਭੋਰਾ ਚਾਂਦੀ ਉਤੇ ਡੁੱਲ ਜਾਂਦੇ ਨੇ,
ਛੇਤੀ ਲੱਥ ਜਾਂਦਾ ਪਿਆਰ ਦਾ ਬੁਖਾਰ ਮਿੱਟੀਏ।
ਕਿਸ ਗੱਲ ਦਾ ਏ…………………….?

ਯਾਰ ਜਿਗਰੀ ਜੋ ਖੁਦ ਨੂੰ ਕਹਾਣਗੇ,
ਮੋਕਾ ਮਿਲਦੇ ਹੀ ਖੂਨ ਚੂਸ ਜਾਣਗੇ,
ਮੰਨੀ ਬੈਠੀ ਆਪਣੀ ਤੂੰ ਤਲਵਾਰ ਮਿੱਟੀਏ।
ਕਿਸ ਗੱਲ ਦਾ ਏ…………………?

`ਰੰਗੀਲਪੁਰੇ` ਵਿੱਚ ਗੱਲ ਦੁਹਰਾਈ ਇਹ,
ਲ਼ੱਖਾਂ ਲੋਕਾਂ ਨੇ ਹੈ ਪਹਿਲਾਂ ਵੀ ਸੁਣਾਈ ਇਹ,
ਤੈਨੂੰ ਫਿਰ ਕਿਹੜਾ ਆਇਆ ਇਤਬਾਰ ਮਿੱਟੀਏ ?
ਕਿਸ ਗੱਲ ਦਾ ਏ……………………..?

ਕਿਸ ਗੱਲ ਦਾ ਏ ਤੈਨੂੰ ਹੰਕਾਰ ਮਿੱਟੀਏ ?
ਛੱਡ ਜਾਣਾ ਇੱਕ ਦਿਨ ਸੰਸਾਰ ਮਿੱਟੀਏ।15102021

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 9855207071

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …