ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) – ਬੁਰਾਈ `ਤੇ ਚੰਗਿਆਈ ਅਤੇ ਬਦੀ `ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਓਹਾਰ ਮੌਕੇ ਕਾਂਗਰਸ ਦੇ
ਹਲਕਾ ਸੁਨਾਮ ਇੰਚਾਰਜ਼ ਮੈਡਮ ਥਿੰਦ ਬਾਜਵਾ ਤੇ ਕਾਂਗਰਸ ਦੇ ਸੂਬਾ ਸਕੱਤਰ ਹਰਮਨਦੇਵ ਬਾਜਵਾ ਨੇ ਸ਼੍ਰੀ ਰਾਮਾ ਰਾਮਲੀਲ੍ਹਾ ਕਲੱਬ ਬਾਬਾ ਬੱਦਰੀ ਵਾਲਾ, ਸ਼੍ਰੀ ਸ਼ਿਵ ਸ਼ੰਕਰ ਰਾਮਲੀਲ੍ਹਾ ਕਲੱਬ, ਸ਼੍ਰੀ ਵਿਸ਼ਨੂੰ ਰਾਮਲੀਲ੍ਹਾ ਕਲੱਬ ਸੁਨਾਮ ਅਤੇ ਦੁਰਗਾ ਸ਼ਕਤੀ ਰਾਮਲੀਲ੍ਹਾ ਕਲੱਬ ਚੀਮਾਂ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਝਾਕੀਆਂ ਦਾ ਆਨੰਦ ਮਾਣਿਆ।ਉਨ੍ਹਾਂ ਨੂੰ ਵੱਖ-ਵੱਖ ਸਥਾਨਾਂ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਮਨੀਸ਼ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਕੁਲਵਿੰਦਰ ਸਿੰਘ ਕਿੰਦਾ ਚੇਅਰਮੈਨ ਬਲਾਕ ਸੰਮਤੀ ਸੰਗਰੂਰ, ਸੰਜੇ ਗੋਇਲ ਕਾਂਗਰਸ ਸ਼ਹਿਰੀ ਬਲਾਕ ਪ੍ਰਧਾਨ ਸੁਨਾਮ, ਸ਼ਸ਼ੀ ਅਗਰਵਾਲ, ਆਸ਼ੂ ਗੋਇਲ, ਡਾ. ਮਲਕੀਤ ਸਿੰਘ ਸ਼ਹਿਰੀ ਪ੍ਰਧਾਨ, ਰਾਜਬੀਰ ਸਿੰਘ ਰਾਜੂ, ਹਰਪਾਲ ਹਾਂਡਾ ਐਮ.ਸੀ ਅਤੇ ਚਮਕੌਰ ਹਾਂਡਾ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media