ਐਸ.ਟੀ.ਪੀ ਪਲਾਂਟ ਦੀ ਵਧਾਈ ਜਾਵੇਗੀ ਸਮਰੱਥਾ
ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੋਜਲਾ ਵਲੋ ਸ਼ਹਿਰ ਦੀ ਤੁੰਗ ਢਾਬ ਡਰੇਨ ਨੂੰ ਪੜਾਅਵਾਰ ਪ੍ਰਦੂਸ਼ਣ ਮੁਕਤ ਕਰਨ
ਲਈ ਜ਼ਿਲਾ ਅਧਿਕਾਰੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਔਜਲਾ ਨੇ ਦੱਸਿਆ ਕਿ ਤੁੰਗ ਢਾਬ ਡਰੇਨ ਦੀ ਸਫਾਈ ਲਈ ਜੇਠੂਵਾਲ ਨਹਿਰ ਵਿਚੋਂ ਸਾਫ ਪਾਣੀ ਲੈ ਕੇ ਇਸ ਵਿਚ ਛੱਡਿਆ ਜਾਵੇਗਾ ਤੇ ਡਰੇਨ ਨੂੰ ਮੁੜ ਪੁਨਰ ਸੁਰਜੀਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋ ਬਚਾਇਆ ਜਾ ਸਕੇਗਾ।
ਔਜਲਾ ਨੇ ਦੱਸਿਆ ਕਿ ਇਸ ਡਰੇਨ ਵਿਚ ਨਗਰ ਨਿਗਮ ਦੀ ਹੱਦ ਅੰਦਰ ਪੈਦੀਆਂ 74 ਡੇਅਰੀਆਂ, 17 ਪੰਚਾਇਤਾਂ ਅਤੇ ਉਦਯੋਗਾਂ ਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਇੰਨਾਂ ਤਿੰਨਾਂ ਦੇ ਮਿਕਸ ਪਾਣੀ ਨੂੰ ਇਕੱਠਿਆਂ ਸਾਫ ਨਹੀ ਕੀਤਾ ਜਾ ਸਕਦਾ।ਉਨਾਂ੍ਹ ਦੱਸਿਆ ਕਿ ਤੁੰਗ ਢਾਬ ਡਰੇਨ ਨੂੰ ਪੜਾਵਾਰ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ ਅਤੇ ਸਭ ਤੋ ਪਹਿਲਾਂ ਡੇਅਰੀਆਂ ਦੇ ਪਾਣੀ ਨੂੰ ਰੋਕਣ ਲਈ ਬਾਇਓਗੈਸ ਪਲਾਂਟ ਵੀ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਫੋਰੀ ਤੋਰ ਤੇ ਹੱਲ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਜੇਠੂਵਾਲ ਨਹਿਰ ਤੋ ਰਸਤਾ ਬਣਾ ਕੇ ਸਾਫ ਪਾਣੀ ਛੱਡਿਆ ਜਾਵੇਗਾ।ਜਿਸ ਨਾਲ ਲਗਾਤਾਰ ਸਾਫ ਪਾਣੀ ਆਉਣ ਨਾਲ ਡਰੇਨ ਪ੍ਰਦੂਸ਼ਣ ਮੁਕਤ ਹੋ ਸਕੇਗੀ।ਉਨਾਂ੍ਹ ਦੱਸਿਆ ਕਿ ਇਸ ਤੋ ਇਲਾਵਾ ਜਿੰਨਾਂ੍ਹ ਪਿੰਡਾਂ ਦਾ ਪਾਣੀ ਡਰੇਨ ਵਿਚ ਪੈਂਦਾ ਹੈ ਉਨਾਂ੍ਹ ਪਿੰਡਾਂ ਵਿਚ ਥਾਪਰ ਮਾਡਲ ਦੀ ਤਰਜ਼ ਤੇ ਪਿੰਡਾਂ ਦੇ ਛੱਪੜਾਂ ਨੂੰ ਵਿਕਸਤ ਕੀਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਡਰੇਨ ਦੀ ਸਾਫ ਸਫਾਈ ਲਈ ਸਰਕਾਰ ਵਲੋ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।ਉਨਾਂ੍ਹ ਕਿਹਾ ਕਿ ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਵਲੋ ਲਗਾਤਾਰ ਡਰੇਨ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਡਰੇਨ ਵਿਚ ਉਦਯੋਗਾਂ ਅਤੇ ਸੀਵਰੇਜ਼ ਦਾ ਗੰਦਾ ਪਾਣੀ ਨਾ ਮਿਲੇ।ਔਜਲਾ ਨੇ ਕਿਹਾ ਕਿ ਡਰੇਨ ਦੇ ਪਾਣੀ ਨੂੰ ਸਾਫ ਕਰਨ ਲਈ ਐਸ.ਟੀ.ਪੀ ਪਲਾਂਟ ਦੀ ਸਮਰੱਥਾ ਵਿਚ ਵਾਧਾ ਵੀ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਕਮਿਸ਼ਨਰ ਨਗਰ ਨਿਗਮ ਮਲਵਿੰਦਰ ਸਿੰਘ ਜੱਗੀ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਐਕਸੀਅਨ ਪੰਕਜ਼ ਜੈਨ ਤੋਂ ਇਲਾਵਾ ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media