Tuesday, August 25, 2026

ਡੈਮੋਕਰੈਟਿਕ ਇੰਪਲਾਈਜ਼ ਫਰੰਟ ਵਲੋਂ ਚੋਣ ਮੈਨੀਫੈਸਟੋ ਜਾਰੀ

ਜਲੰਧਰ ਤੇ ਗੁਰਦਾਸਪੁਰ ਦੇ ਦੌਰੇ ਮੌਕੇ ਪਾਰਟੀ ਦੀ ਵੈਬਸਾਇਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਦੀ ਮਿਤੀ 27.10.2021 ਨੂੰ ਹੋਣ ਜਾ ਰਹੀ ਚੋਣ ਸਬੰਧੀ “ਗੁਲਾਬ ਦੇ ਫੁੱਲ” ਚੋਣ ਨਿਸ਼ਾਨ ਤੇ ਚੋਣ ਲੜ ਰਹੇ ਡੈਮੋਕਰੈਟਿਕ ਇੰਪਲਾਈਜ਼ ਫਰੰਟ ਦੀ ਟੀਮ ਵਲੋਂ ਅੱਜ ਜਲੰਧਰ ਅਤੇ ਗੁਰਦਾਸਪੁਰ ਦਾ ਦੌਰਾ ਕਰਦਿਆਂ ਸਕੱਤਰ ਰਜਨੀਸ਼ ਭਾਰਦਵਾਜ਼ ਨੇ ਜਾਰੀ ਪੈਸ ਨੋਟ ਵਿੱਚ ਦੱਸਿਆ ਕਿ ਉਨਾਂ ਵਲੋਂ ਚੋਣ ਮੈਨੀਫੈਸਟੋ ਰਲੀਜ਼ ਕੀਤਾ ਜਾ ਰਿਹਾ ਹੈ।ਜਿਸ ਵਿਚ ਕਰਵਾਏ ਗਏ ਕੰਮਾਂ ਬਾਰੇ ਜਾਣਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਜੋ ਮੰਗਾਂ ਲੰਬਿਤ ਹਨ ਉਨਾਂ ਬਾਰੇ ਮੈਨੀਫੈਸਟੋ ਚ ਉਚੇਚੇ ਤੌਰ ਤੇ ਧਿਆਨ ਰੱਖਿਆ ਗਿਆ ਹੈ।
                ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ ਨੇ ਕਿਹਾ ਕਿ ਜਲੰਧਰ, ਗੁਰਦਾਸਪੁਰ ਅਤੇ ਕਾਲਜ਼ਾਂ ਦੇ ਕਰਮਚਾਰੀ ਸਾਥੀਆਂ ਨੂੰ ਕਈ ਵਾਰ ਯੂਨੀਵਰਸਿਟੀ ‘ਚ ਚੱਲ ਰਹੀ ਹਲਚਲ ਬਾਰੇ ਸੰਪੂਰਨ ਜਾਣਕਾਰੀ ਨਹੀਂ ਮਿਲਦੀ ਹੈ।ਇਸ ਲਈ ਡੈਮੋਕਰੇਟਿਕ ਇੰਪਲਾਇਜ ਫਰੰਟ ਵਲੋਂ ਵਿਸ਼ੇਸ਼ ਉਪਰਾਲੇ ਤਹਿਤ ਜਲੰਧਰ, ਗੁਰਦਾਸਪੁਰ ਅਤੇ ਕਾਲਜ਼ਾਂ ਦੇ ਕਰਮਚਾਰੀ ਸਾਥੀਆਂ ਨਾਲ ਨਿਰੰਤਰ ਰਾਬਤਾ ਰੱਖਣ ਲਈ ਡੈਮੋਕਰੇਟਿਕ ਇੰਪਲਾਇਜ ਫਰੰਟ ਵਲੋਂ ਪਾਰਟੀ ਦੀ ਵੈਬਸਈਟ www.gndudef.org ਦਾ ਰਸਮੀ ਉਦਘਾਟਨ ਕੀਤਾ ਗਿਆ।ਸਕੱਤਰ ਰਜਨੀਸ਼ ਭਾਰਦਵਾਜ ਨੇ ਦੱਸਿਆ ਕਿ ਇਸ ਚੋਣ ‘ਚ ਉਨਾਂ ਦੀ ਪਾਰਟੀ ਸਾਲ 2020-21 ‘ਚ ਕਰਵਾਏ ਗਏ ਰਿਕਾਰਡ ਤੋੜ ਕੰਮਾਂ ਦੇ ਆਧਾਰ ‘ਤੇ ਜਿੱਤ ਜਰੂਰ ਪ੍ਰਾਪਤ ਕਰੇਗੀ ਅਤੇ ਕਰਮਚਾਰੀਆਂ ਦਾ ਭਰਵਾਂ ਹੁੰਗਾਰਾ ਅਤੇ ਸਮਰਥਨ ਉਨਾਂ ਦੀ ਪਾਰਟੀ ਨਾਲ ਹੈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …