Friday, November 22, 2024

ਲਾਂਘਾ ਖੁੱਲਵਾਉਣ ਲਈ ਭਾਰਤ ਪਾਕ ਸਰਹੱਦ ‘ਤੇ ਅਰਦਾਸ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੰਗਰਾਂਦ ਦੇ ਦਿਹਾੜੇ ‘ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਲਾਂਘਾ ਖੁੱਲਵਾਉਣ ਲਈ ਫਿਰ ਕਰਤਾਰਪੁਰ ਸਾਹਿਬ ਦੇ ਸਾਹਮਣੇ ਭਾਰਤ ਪਾਕ ਸਰਹੱਦ ‘ਤੇ ਅਰਦਾਸ ਕੀਤੀ।ਜਾਰੀ ਪ੍ਰੈਸ ਨੋਟ ‘ਚ ਸੰਗਤ ਨੇ ਦੁੱਖ ਜ਼ਾਹਿਰ ਕੀਤਾ ਕਿ ਕਰੋਨਾ ਕਰਕੇ ਬੰਦ ਹੋਈਆਂ ਕੌਮਾਂਤਰੀ ਸਰਹੱਦਾਂ ਲਗਭਗ ਸਾਰੀਆਂ ਸਰਕਾਰਾਂ ਨੇ ਖੋਲ ਦਿੱਤੀਆਂ ਹਨ।ਇਸ ਦੇ ਬਾਵਜ਼ੂਦ ਕਰਤਾਰਪੁਰ ਲਾਂਘਾ ਬੰਦ ਰੱਖਣਾ ਕੇਂਦਰ ਸਰਕਾਰ ਦੀ ਇਸ ਮਸਲੇ ਤੇ ਮਨਸ਼ਾ ਜ਼ਾਹਿਰ ਕਰਦਾ ਹੈ।ਸੰਗਤ ਨੇ ਲਿਖਿਆ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਲਾਂਘਾ ਤੁਰੰਤ ਖੋਲਿਆ ਜਾਵੇ।ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਖੁਦ ਪ੍ਰਧਾਨ ਮੰਤਰੀ ਨੂੰ ਮਿਲੇ ਤੇ ਲਾਂਘਾ ਖੋਲਣ ਲਈ ਬੇਨਤੀ ਕੀਤੀ।ਪਰ ਇਸ ਸਭ ਦੇ ਬਾਵਜ਼ੂਦ ਕੇਂਦਰ ਸਰਕਾਰ ਨੇ ਇਸ ਮਸਲੇ ਤੇ ਮੋਨ ਧਾਰਨ ਕੀਤਾ ਹੋਇਆ ਹੈ।ਬੀ.ਐਸ.ਐਫ ਨੂੰ ਵੱਧ ਤਾਕਤਾਂ ਦੇਣਾ ਕੇਂਦਰ ਦਾ ਸਰਹੱਦਾਂ ਬਾਬਤ ਨਜ਼ਰੀਆ ਪ੍ਰਗਟ ਕਰਦਾ ਹੈ।ਸੰਗਤ ਨੇ ਕਿਹਾ ਹੈ ਕਿ ਲੱਗਦਾ ਹੈ ਕੇਂਦਰ ਦੀ ਭਾਜਪਾ ਸਰਕਾਰ ਕਰਤਾਰਪੁਰ ਲਾਂਘੇ ਦਾ ਮਸਲਾ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖ ਰਹੀ ਹੈ, ਜੋ ਮੰਦਭਾਗੀ ਗੱਲ ਹੈ।ਅੱਗੇ ਕਿਹਾ ਕਿ ਰੱਬ ਖੈਰ ਕਰੇ ਕੇਂਦਰ ਦਾ ਐਨ ਅਜਿਹਾ ਨਜ਼ਰੀਆ 1980ਵੇਂ ਦਹਾਕੇ ਵਿਚ ਪੰਜਾਬ ਬਾਬਤ ਸੀ, ਜਿਸ ਉਪਰੰਤ ਜੂਨ 1984 ਦਾ ਸਾਕਾ ਵਾਪਰਿਆ ਸੀ।
                    ਅਰਦਾਸ ਮੌਕੇ ਜਥੇਬੰਦੀ ਦੇ ਮੁਖੀ ਭਬੀਸ਼ਨ ਸਿੰਘ ਗੁਰਾਇਆ ਤੋਂ ਇਲਾਵਾ ਰਾਜ ਸਿੰਘ (ਉਮਰ 100 ਸਾਲ), ਵੈਦ ਲਖਵਿੰਦਰ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ ਆਹੂਜਾ, ਸੁਖਦੇਵ ਸਿੰਘ ਐਸ.ਡੀ.ਓ ਅਤੇ ਹੋਰ ਅਨੇਕਾਂ ਸੰਗਤਾਂ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …