ਸਮਰਾਲਾ, 18 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਥਾਨਕ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਛੀਵਾੜਾ ਰੋਡ ਸਮਰਾਲਾ ਵਿਖੇ ਐਡਵੋਕੇਟ ਗਗਨਦੀਪ ਥਾਪਰ
ਅਤੇ ਰਵੀ ਤੂਰ ਦੀ ਅਗਵਾਈ ਵਿੱਚ ਪਹਿਲਾ ਖੂਨਦਾਨ ਕੈਂਪ ਫਰੈਡਜ਼ ਫਾਰ ਏਵਰ ਕਲੱਬ ਸਮਰਾਲਾ ਦੇ ਅਤੇ ਹਲਕਾ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਪਰਮਜੀਤ ਸਿੰਘ ਢਿੱਲੋਂ ਵਲੋਂ ਖੂਨਦਾਨ ਕਰਕੇ ਕੀਤੀ ਗਈ।ਉਨ੍ਹਾਂ ਨੌਜਵਾਨਾਂ ਦੁਆਰਾ ਲਗਾਏ ਖੂਨਦਾਨ ਕੈਂਪ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪਾਂ ਦੀ ਬਦੌਲਤ ਹੀ ਸੈਂਕੜੇ ਹੀ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ।ਕੈਂਪ ਵਿੱਚ ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ 69 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਐਡਵੋਕੇਟ ਗਗਨਦੀਪ ਥਾਪਰ ਨੇ ਨੌਜਵਾਨਾਂ ਵਲੋਂ ਕੀਤੇ ਸਹਿਯੋਗ ਦੀ ਸਰਾਹਨਾ ਕੀਤੀ।ਖੂਨਦਾਨ ਕੈਂਪ ਵਿੱਚ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਕੈਂਪ ਵਿੱਚ ਬੀਬੀ ਤੇਜਿੰਦਰ ਕੌਰ ਕੌਂਸਲਰ, ਸੀਨੀ: ਅਕਾਲੀ ਆਗੂ ਰਾਜਿੰਦਰ ਸਿੰਘ, ਅਕਾਲੀ ਆਗੂ ਭੁਪਿੰਦਰ ਸਿੰਘ ਢਿਲੋਂ, ਰਵੀ ਥਾਪਰ ਪ੍ਰਧਾਨ ਰਾਮ ਲੀਲਾ ਕਮੇਟੀ, ਰਮਨ ਥਾਪਰ, ਅੰਮ੍ਰਿਤਪਾਲ ਸਿੰਘ ਗੁਰੋਂ, ਬਿੱਟੂ ਬੇਦੀ, ਦਲਵੀਰ ਸਿੰਘ ਕੰਗ, ਰਿੰਮੀ ਘੁਢਾਣੀ, ਮੁਨੀਸ਼ ਥਾਪਰ, ਮੋਹਿਤ ਭੁੱਟੇ, ਨਰੇਸ ਖੁੱਲਰ, ਮਨੀ ਕੋਲਾ, ਕੁਸ਼ ਟੰਡਨ, ਸੋਨੂੰ ਕੋਟਾਲਾ, ਜਗਜੀਤ ਮਾਂਗਟ, ਹਰਜੋਤ ਮਾਂਗਟ, ਰਵੀ ਭਗਵਾਨਪੁਰ, ਇੰਦਰਪ੍ਰੀਤ ਸੇਂਖੋ, ਅਜੇ ਚੌਧਰੀ, ਸਨਦੀਪ ਸੈਣੀ, ਗਿੱਲ, ਹੈਪੀ ਅਮਰੀਕਾ, ਵਰਿੰਦਰ ਅਮਰੀਕਾ, ਹਨੀ ਕੈਨੇਡਾ, ਸੈਵੀ ਅਸਟਰੇਲੀਆ, ਵਿੱਕੀ ਰਾਣਾ ਨੇ ਸ਼ਿਰਕਤ ਕੀਤੀ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media