Monday, March 30, 2026

ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ – ਮਨੋਜ ਖੋਸਲਾ

ਫੂਡ ਸੇਫਟੀ ਐਕਟ ਦੇ ਮਾਪਢੰਡਾਂ ਅਨੁਸਾਰ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਦੁਕਾਨਦਾਰ

ਨਵਾਂਸ਼ਹਿਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਦੀ ਆਮਦ ਨੂੰ ਲੈ ਕੇ ਮਠਿਆਈਆਂ ਦਾ ਗੁਣਵੱਤਾ ਜਾਨਣ ਅਤੇ ਘਟੀਆ ਮਿਆਰ ਵਾਲੀਆਂ ਮਠਿਆਈਆਂ ਤਿਆਰ ਕਰਨ ਵਾਲਿਆਂ ‘ਤੇ ਸਿਕੰਜ਼ਾ ਕੱਸਣ ਦੇ ਮੰਤਵ ਨਾਲ ਫੂਡ ਸੇਫਟੀ ਵਿੰਗ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ, ਫੂਡ ਸੇਫਟੀ ਅਫਸਰ ਬਿਕਰਮਜੀਤ ਸਿੰਘ ਅਤੇ ਦਿਨੇਸ਼ਜੋਤ ਸਿੰਘ ਦੀਆਂ ਟੀਮਾਂ ਵਲੋਂ ਜਿਲੇ ਵਿੱਚ ਮਠਿਆਈਆਂ ਦਾ ਮਿਆਰ ਅਤੇ ਸਾਫ -ਸਫਾਈ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਗਈ ਅਤੇ ਫੂਡ ਸੇਫਟੀ ਐਕਟ ਦੇ ਮਾਪਢੰਡਾਂ ਅਨੁਸਾਰ ਖਾਣ ਪੀਣ ਵਾਲੀਆਂ ਵਸਤਾਂ ਨਾ ਤਿਆਰ ਕਰਨ ਵਾਲੀਆਂ ਦੁਕਾਨਾਂ ਨੂੰ ਇੰਮਪਰੂਮੈਂਟ ਨੋਟਿਸ ਜਾਰੀ ਕਰਕੇ 14 ਦਿਨਾਂ ਦੇ ਅੰਦਰ ਸੁਧਾਰ ਕਰਨ ਲਈ ਹਦਾਇਤਾਂ ਕੀਤੀਆਂ ਜੇਕਰ ਫਿਰ ਵੀ ਸੁਧਾਰ ਨਾ ਕੀਤਾ ਗਿਆਂ ਤਾਂ ਕੋਰਟ ਚਾਲਾਨ ਕਰਕੇ ਕਾਨੂਨੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਅਧੀਨ ਇੱਕ ਲੱਖ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਗੈਰ ਮਿਆਰੀ ਵਸਤਾਂ ਤਿਆਰ ਕਰਨ /ਵੇਚਣ ਦੇ ਦੋਸ਼ ਅਧੀਨ ਪੰਜ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।ਇਸੇ ਮੁਹਿੰਮ ਅਧੀਨ ਫੂਡ ਸੇਫਟੀ ਟੀਮ ਵਲੋਂ ਬਾਹਰੋਂ ਆਉਣ ਵਾਲੀਆਂ ਘਟੀਆ ਮਿਆਰ ਦੀਆਂ ਮਠਿਆਈਆਂ ਦੀ ਸਪਲਾਈ ਦੀ ਰੋਕਥਾਮ ਲਈ ਵੱਖ-ਵੱਖ ਥਾਵਾਂ ‘ਤੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ ਅਤੇ ਵੱਖ ਵੱਖ ਮਠਿਆਈਆਂ ਜਿਵੇਂ ਪਤੀਸਾ, ਬੂੰਦੀ ਲੱਡੂ, ਖੋਆ ਬਰਫੀ ਆਦਿ ਦੇ ਸੈਂਪਲ ਲਏ ਅਤੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਜਿਸ ਦੀ ਰਿਪੋਰਟ ਆਉਣ ‘ਤੇ ਐਕਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ।
             ਸਹਾਇਕ ਕਮਿਸ਼ਨਰ ਮਨੋਜ ਖੋਸਲਾ ਨੇ ਦੱਸਿਆ ਹੈ ਕਿ ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵਰਕਸ਼ਾਪ ਦੇ ਆਲੇ ਦੁਆਲੇ ਗੰਦਗੀ ਨਾ ਹੋਵੇ।ਕੋਵਿਡ-19 ਦੇ ਨਿਯਮਾਂ ਦੀ ਚੰਗੀ ਤਰਾਂ ਪਾਲਣਾ ਕੀਤੀ ਜਾਵੇ।ਟ੍ਰੇਅ ਉਪਰ ਬੈਸਟ ਬਿਫੋਰ ਦੇ ਸਟਿਕਰ ਚਿਪਕਾਏ ਜਾਣ ਤਾਂ ਕਿ ਗ੍ਰਾਹਕਾਂ ਨੂੰ ਮਠਿਆਈਆਂ ਦੀ ਮਿਆਦ ਦਾ ਪਤਾ ਲੱਗ ਸਕੇ ।
                  ਅਦਾਰੇ ਦਾ ਫੂਡ ਸੇਫਟੀ ਲਾਇਸੈਂਸ ਅਤੇ 12 ਗੋਲਡਨ ਨਿਯਮਾਂ ਵਾਲਾ ਡਿਸਪਲੇ ਬੋਰਡ ਯੋਗ ਸਥਾਨ ‘ਤੇ ਲਗਾਇਆ ਜਾਵੇ।ਮਠਿਆਈਆਂ ਵਿੱਚ ਮਨਜ਼ੂਰਸ਼ੁਦਾ ਰੰਗਾਂ ਅਤੇ ਸਜਾਵਟ ਲਈ ਚਾਂਦੀ ਦਾ ਵਰਕ ਹੀ ਇਸਤੇਮਾਲ ਕੀਤਾ ਜਾਵੇ ਅਤੇ ਪੁਰਾਣੀਆਂ ਮਠਿਆਈਆਂ ਨੂੰ ਸਟੋਰ ਕਰਕੇ ਨਾ ਵੇਚਿਆ ਜਾਵੇ ਕਿਉਂ ਜੋ ਇਨਾਂ ਵਿੱਚ ਤੇਜ਼ਾਬੀ ਮਾਦਾ ਵਧਣ ਕਾਰਨ ਪੇਟ ਦੀਆਂ ਬਿਮਾਰੀਆਂ ਆਦਿ ਲੱਗ ਜਾਂਦੀਆਂ ਹਨ।
             ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਵਿੱਢੀ ਗਈ ਇਹ ਸਪੈਸ਼ਲ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਲੋਕਾਂ ਨੂੰ ਉੱਚ ਕੁਆਲਟੀ ਦੀਆਂ ਵਸਤਾਂ ਮੁਹਾਈਆਂ ਕਰਵਾਈਆਂ ਜਾ ਸਕਣ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …