Monday, March 30, 2026

ਜ਼ਿਲ੍ਹੇ ‘ਚ 2 ਕਿਲੋਵਾਟ ਤੱਕ ਦੇ 23568 ਬਿਜਲੀ ਖਪਤਕਾਰਾਂ ਦੇ ਬਕਾਏ ਹੋਣਗੇ ਮੁਆਫ਼ – ਵਿਸ਼ੇਸ਼ ਸਾਰੰਗਲ

ਲਾਭ ਲੈਣ ਲਈ ਬਿਜਲੀ ਦਫ਼ਤਰਾਂ ਵਿੱਚ ਵੀ ਭਰੇ ਜਾ ਸਕਦੇ ਹਨ ਫਾਰਮ

ਨਵਾਂਸ਼ਹਿਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਤਹਿਤ ਜ਼ਿਲ੍ਹੇ ਵਿਚ 2 ਕਿਲੋਵਾਟ ਤੱਕ ਦੇ 23568 ਬਿਜ਼ਲੀ ਖਪਤਕਾਰਾਂ ਦੇ ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਹੋਣਗੇ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕਿਹਾ ਕਿ ਇਸ ਤਹਿਤ ਸਬ-ਡਵੀਜ਼ਨ ਬੰਗਾ ਦੇ 4524, ਬਲਾਚੌਰ ਦੇ 11999 ਅਤੇ ਨਵਾਂਸ਼ਹਿਰ ਦੇ 7045 ਘਰੇਲੂ ਖਪਤਕਾਰਾਂ ਦੇ ਪਿਛਲੇ ਬਕਾਏ ਮੁਆਫ਼ ਕੀਤੇ ਜਾਣਗੇ।ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਜ਼ਿਲ੍ਹੇ ਵਿਚ ਵੱਡੀ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਤ ਤਹਿਤ ਹਰੇਕ ਸਬ-ਡਵੀਜ਼ਨ ਵਿਚ ਰੋਜ਼ਾਨਾ 15 ਥਾਵਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਦੌਰਾਨ ਸਬੰਧਤ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ।ਉਨ੍ਹਾਂ ਕਿਹਾ ਕਿ ਲਾਭਪਾਤਰੀ ਆਪਣੇ ਬਿਜਲੀ ਦਫ਼ਤਰਾਂ ਵਿਚ ਜਾ ਕੇ ਇਹ ਲਾਭ ਹਾਸਲ ਕਰਨ ਲਈ ਫਾਰਮ ਭਰ ਸਕਦੇ ਹਨ।ਜ਼ਿਲ੍ਹੇ ਦੇ ਸਮੂਹ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਇਸ ਸਕੀਮ ਤਹਿਤ ਆਉਂਦਾ ਕੋਈ ਵੀ ਲਾਭਪਾਤਰੀ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਸਮੂਹ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਲੱਗਣ ਵਾਲੇ ਕੈਂਪਾਂ ਦੀ ਖੁਦ ਨਿਗਰਾਨੀ ਕਰਨ।
                ਇਸ ਮੌਕੇ ਵਧੀਕ ਡਿਪਟੀ (ਜ) ਜਸਬੀਰ ਸਿੰਘ, ਐਸ.ਡੀ.ਐਮ ਬੰਗਾ ਵਿਰਾਜ ਤਿੜਕੇ, ਐਸ.ਡੀ.ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ.ਡੀ.ਐਮ ਬਲਾਚੌਰ ਦੀਪਕ ਰੁਹੇਲਾ ਤੋਂ ਇਲਾਵਾ ਬਿਜਲੀ ਮਹਿਕਮੇ ਨਾਲ ਸਬੰਧਤ ਅਧਿਕਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …