Tuesday, June 17, 2025
Breaking News

ਪੈਨਸ਼ਨਰਾਂ ਨੂੰ ਬੁਢਾਪੇ ਦੀ ਉਮਰ ‘ਚ ਸੜਕਾਂ ਤੇ ਰੋਲਣਾ ਸਰਕਾਰ ਨੂੰ ਮਹਿੰਗਾ ਪਵੇਗਾ – ਕਰਮ ਸਿੰਘ ਧਨੋਆ

ਤਨਖਾਹ ਕਮਿਸ਼ਨ ਸੰਬੰਧੀ ਪੈਨਸ਼ਨਰਾਂ ਦਾ ਸੋਧਿਆ ਹੋਇਆ ਨੋਟੀਫਿਕੇਸ਼ਨ ਤੁਰੰਤ ਕੀਤਾ ਜਾਵੇ ਜਾਰੀ – ਰਾਜ ਕੁਮਾਰ ਅਰੋੜਾ

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀ ਵਿਰੁੱਧ ਪੰਜਾਬ ਅਤੇ ਯੂ.ਟੀ ਮੁਲਾਜ਼ਮ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਆਰ-ਪਾਰ ਦੀ ਲੜਾਈ ਲੜਦੇ ਹੋਏ ਮੋਰਿੰਡਾ ਵਿਖੇ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ।ਪੈਨਸ਼ਨਰਾਂ ਵਲੋਂ ਵਿਸ਼ਾਲ ਧਰਨਾ ਅਤੇ ਰੋਸ ਮਾਰਚ ਕਨਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਅਤੇ ਫਰੰਟ ਦੇ ਕਨਵੀਨਰ ਕਰਮ ਸਿੰਘ ਧਨੋਆ, ਜਨਰਲ ਸਕੱਤਰ ਕੁਲਵਰਨ ਸਿੰਘ, ਵਿੱਤ ਸਕੱਤਰ ਪ੍ਰੇਮ ਅਗਰਵਾਲ, ਪਿਆਰਾ ਸਿੰਘ ਅਤੇ ਮੋਰਚੇ ਦੇ ਕੁਆਰਡੀਨੇਟਰ ਸਤੀਸ਼ ਰਾਣਾ ਦੀ ਅਗਵਾਈ ਵਿੱਚ ਕੱਢਿਆ ਗਿਆ।
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਮੂਹ ਆਗੂਆਂ ਵਲੋਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੀ ਸਾਰੀ ਉਮਰ ਦੇਸ਼ ਦੀ ਸੇਵਾ ਵਿੱਚ ਲਗਾਉਣ ਵਾਲੇ ਪੈਨਸ਼ਨਰ ਵਰਗ ਨੂੰ ਬੁਢਾਪੇ ਦੀ ਉਮਰ ਵਿੱਚ ਸੜਕਾਂ ਤੇ ਰੋਲਣ ਲਈ ਮਜ਼ਬੂਰ ਕਰ ਰਹੇ ਹਨ।ਉਨ੍ਹਾਂ ਮੰਗ ਕੀਤੀ ਕਿ ਤਨਖਾਹ ਕਮਿਸ਼ਨ ਸੰਬੰਧੀ ਪੈਨਸ਼ਨਰਾਂ ਦਾ ਸੋਧਿਆ ਹੋਇਆ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ।
              ਬਾਬੂ ਸਿੰਘ ਮੁਹਾਲੀ, ਸੁਖਦੇਵ ਸਿੰਘ ਪਨੂੰ ਅੰਮ੍ਰਿਤਸਰ, ਪਿਆਰਾ ਸਿੰਘ ਜਲੰਧਰ, ਕੁਲਵਰਨ ਸਿੰਘ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਬਠਿੰਡਾ, ਲੱਖਾ ਸਿੰਘ ਮਾਨਸਾ, ਅਜੀਤ ਸਿੰਘ ਫਤੇਹ ਚੱਕ, ਕਿੱਕਰ ਸਿੰਘ ਫਿਰੋਜ਼ਪੁਰ, ਪ੍ਰੀਤਮ ਸਿੰਘ ਧੁਰਾ, ਜੀਤ ਸਿੰਘ ਢੀਂਡਸਾ, ਭੁਪਿੰਦਰ ਸਿੰਘ ਜੱਸੀ, ਰਵਿੰਦਰ ਸਿੰਘ ਗੁੱਡੂ ਸੰਗਰੂਰ, ਗੁਰਦੀਪ ਸਿੰਘ ਵਾਲੀਆ, ਮਨਜੀਤ ਸਿੰਘ ਮਜੀਠੀਆ ਪਟਿਆਲਾ, ਗੁਰਨੈਬ ਸਿੰਘ ਰੋਪੜ, ਸੋਮ ਲਾਲ ਨਵਾਂ ਸ਼ਹਿਰ, ਸ਼ਿਵ ਕੁਮਾਰ ਤਲਵਾੜਾ, ਸੋਮ ਦੱਤ ਸ਼ਰਮਾ ਮਾਨਸਾ, ਜਗਦੀਸ਼ ਸਿੰਘ ਸਰਾਓ ਮੁਹਾਲੀ, ਮਨੋਹਰ ਲਾਲ ਜਲੰਧਰ, ਕਰਮਜੀਤ ਸਿੰਘ ਮੁਕਤਸਰ, ਮਾਸਟਰ ਰਣਜੀਤ ਸਿੰਘ ਚਮਕੌਰ ਸਾਹਿਬ, ਸ਼ਾਮ ਲਾਲ ਗੁਪਤਾ ਅੰਬਾਲਾ, ਡਾ. ਸਮਿੰਦਰ ਸਿੰਘ, ਚੇਤ ਸਿੰਘ ਸੁਨਾਮ, ਦਰਸ਼ਨ ਸਿੰਘ ਨੌਰਥ ਸੰਗਰੂਰ, ਗੁਰਨੈਬ ਸਿੰਘ ਰੋਪੜ, ਮਨਮੋਹਣ ਰਾਜ ਬੰਸੀ, ਕੰਵਲਜੀਤ ਸਿੰਘ, ਪਵਨ ਸ਼ਰਮਾ, ਜਨਕ ਰਾਜ ਜੋਸ਼ੀ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ, ਸੁਖਵਿੰਦਰ ਸਿੰਘ ਲਵਲੀ, ਕਰਮਜੀਤ ਬੀਹਲਾ ਆਦਿ ਨੇ ਵੀ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਦੀ ਮੰਗ ਕੀਤੀ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …