Thursday, March 5, 2026

ਏਡਿਡ ਸਕੂਲ ਅਧਿਆਪਕ ਯੂਨੀਅਨ ਵੱਲੋਂ ਖਜ਼ਾਨਾ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਕਰਨ ਦਾ ਐਲਾਨ

PPN1311201425
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ)- ਏਡਿਡ ਸਕੂਲ ਅਧਿਆਪਕ ਯੂਨੀਅਨ ਦੇ ਜੁਆਇੰਟ ਸਕੱਤਰ ਪ੍ਰਿੰਸੀਪਲ ਪ੍ਰਦੀਪ ਸਰੀਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਵੇਂ ਪੇ ਕਮਿਸ਼ਨ ਦੇ ਬਕਾਏ ਦੀ ਤੀਸਰੀ ਕਿਸਤ ਜੋ ਕਿ ਅਗਸਤ 2014ਤੋਂ ਖਜ਼ਾਨਾ ਦਫਤਰਾਂ ਵਿੱਚ ਜਮ੍ਹਾਂ ਹੈ ਲੇਕਿਨ ਪੰਜਾਬ ਸਰਕਾਰ ਜਾਣ-ਬੁਝ ਕੇ ਜਾਰੀ ਨਹੀਂ ਕਰ ਰਹੀ ਅਤੇ ਕਰਮਚਾਰੀਆਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ। ਏਡਿਡ ਸਕੂਲ ਕਰਮਚਾਰੀਆਂ ਨੂੰ ਹਾਊਸ ਰੈਂਂਟ 20 ਪ੍ਰਤੀਸ਼ਤ ਦੀ ਜਗ੍ਹਾ 15 ਪ੍ਰਤੀਸ਼ਤ ਅਤੇ ਮੈਡੀਕਲ 500 ਦੀ ਜਗ੍ਹਾ 250 ਦਿਤਾ ਜਾ ਰਿਹਾ ਹੈ। ਜਿਸ ਲਈ ਸਰਕਾਰ ਨੇ ਆਪਣੀ ਤੰਗਹਾਲੀ ਨੂੰ ਕਾਰਨ ਦੱਸਿਆ। ਅਗਰ ਸਰਕਾਰ ਆਪਣੇ ਬਾਕੀ ਸਾਰੇ ਕਰਮਚਾਰੀਆਂ ਨੂੰ ਪੂਰਾ ਹਾਊਸ ਰੈਂਟ ਅਤੇ ਮੈਡੀਕਲ ਦੇ ਸਕਦੀ ਹੈ ਤਾਂ ਫਿਰ ਸਿਰਫ ਏਡਿਡ ਸਕੂਲਾਂ ਨਾਲ ਹੀ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਇਸ ਲਈ ਅਗਰ 15 ਦਿਨਾਂ ਵਿੱਚ ਸਰਕਾਰ ਵੱਲੋਂ ਖਜ਼ਾਨੇ ਪਏ ਬਿੱਲ ਪਾਸ ਨਾ ਕੀਤੇ ਗਏ ਅਤੇ ਹਾਊਸ ਰੈਂਟ, ਮੈਡੀਕਲ ਦੀ ਦਰੁਸਤੀ ਦੀ ਚਿੱਠੀ ਨਾ ਕੱਢੀ ਗਈ ਤਾਂ ਏਡਿਡ ਸਕੂਲ ਯੂਨੀਅਨ ਖਜ਼ਾਨਾ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਕਰਨ ਵਾਸਤੇ ਮਜਬੂਰ ਹੋਵੇਗੀ ਇਸ ਸਬੰਧੀ ਕਈ ਵਾਰ ਵਿਭਾਗ ਨੂੰ ਜਿਤਾਇਆ ਵੀ ਜਾ ਚੁੱਕਿਆ ਹੈ।
ਇਸ ਦੇ ਨਾਲ-ਨਾਲ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਪ੍ਰਾਇਮਰੀ ਏਡਿਡ ਸਕੂਲ ਕਰਮਚਾਰੀਆਂ ਨੂੰ ਮਾਰਚ 2014 ਤੋਂ ਬਾਅਦ ਕੋਈ ਤਨਖਾਹ ਨਹੀਂ ਜਾਰੀ ਕੀਤੀ ਗਈ। ਹਾਈ ਅਤੇ ਸੀਨੀ: ਸੈਕੰ: ਸਕੂਲਾਂ ਨੂੰ ਸਤੰਬਰ 2014 ਤੋਂ ਬਾਅਦ ਤਨਖਾਹ ਨਹੀਂ ਮਿਲੀ ਅਤੇ ਉਹ ਸਾਰੇ ਕਰਮਚਾਰੀ ਫਾਕੇ ਕੱਟਣ ਨੂੰ ਮਜਬੂਰ ਹਨ। ਇਸ ਤੋਂ ਇਲਾਵਾ ਏਡਿਡ ਸਕੂਲ ਕਰਮਚਾਰੀਆਂ ਦੀਆਂ ਬਹੁਤ ਸਾਰੀਆਂ ਤਕਲੀਫਾਂ ਵੀ ਹਨ ਜਿਸ ਕਰਕੇ ਯੂਨੀਅਨ ਵੱਲੋਂ ਸਰਕਾਰ ਨੂੰ ਪੂਰੇ ਤੱਥਾਂ ਨਾਲ ਦੱਸਿਆ ਵੀ ਗਿਆ ਹੈ ਕਿ ਇਹਨਾਂ 4000 ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ ਹੀ ਇਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਪੱਕਾ ਹੱਲ ਹੈ।ਇਸ ਲਈ ਯੂਨੀਅਨ ਪੰਜਾਬ ਸਰਕਾਰ ਤੋਂ ਹਮਦਰਦੀ ਦੀ ਉਮੀਦ ਰਖਦੀ ਹੈ ਕਿ ਸਰਕਾਰ ਜਲਦ ਹੀ ਇਹਨਾਂ ਕਰਮਚਾਰੀਆਂ ਨੂੰ ਮਰਜ ਕਰਨ ਵਾਸਤੇ ਕੋਈ ਠੋਸ ਨੀਤੀ ਤਿਆਰ ਕਰੇਗੀ। ਇਸ ਮੌਕੇ ਤੇ ਜਗਜੀਤ ਸਿੰਘ, ਅਜੈ ਚੌਹਾਨ, ਯਸ਼ਪਾਲ ਸ਼ਰਮਾ, ਵਿਪਨ ਕੁਮਾਰ, ਕਮਲਜੀਤ ਗੁਪਤਾ, ਸੁਰੇਸ਼ ਚੰਦ ਸ਼ਰਮਾ, ਸੰਜੇ ਕੁਮਾਰ, ਵਿਮਲ ਕੁਮਾਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply