Tuesday, November 24, 2026

29 ਦੀ ਅਲੀਵਾਲ ਰੈਲੀ ‘ਚ ਪੱਤਰਕਾਰ ਭਾਈਚਾਰਾ ਵੱਡੀ ਗਿਣਤੀ ‘ਚ ਪਹੁੰਚੇਗਾ

PPN1311201426
ਬਟਾਲਾ, 13 ਨਵੰਬਰ (ਨਰਿੰਦਰ ਬਰਨਾਲ) – ਬੀਤੀ ਸ਼ਾਮ ਸਥਾਨਕ ਗੁਰਦੁਆਰਾ ਬਾਬਾ ਮੰਗਲ ਦਾਸ ਵਿਖੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਇਕਾਈ ਡੇਰਾ ਬਾਬਾ ਨਾਨਕ ਦੀ ਇਕ ਵਿਸ਼ੇਸ਼ ਮੀਟਿੰਗ ਇਕਾਈ ਦੇ ਪ੍ਰਧਾਨ ਹੀਰਾ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਨਰਿੰਦਰ ਵਤਨ, ਸੱਤ ਪਾਲ ਜ਼ਖਮੀ, ਸੰਜੀਵ ਮਹਿਤਾ, ਰਮੇਸ਼ ਸ਼ਰਮਾਂ, ਰਿੰਕਾ ਵਾਲੀਆ, ਵਿਪਨ ਸੋਨੀ, ਵਿਨੋਦ ਸੋਨੀ, ਕੁਲਦੀਪ ਸਿੰਘ ਬੇਦੀ, ਸੁਮਿਤ ਅਰੋੜਾ, ਚੇਤਨ ਕੁਮਾਰ ਆਦਿ ਸ਼ਾਮਲ ਹੋਏ । ਮੀਟਿੰਗ ਵਿਚ ਪੱਤਰਕਾਰਾਂ ਨਾਲ ਸਬੰਧਤ ਮੁਸ਼ਿਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਹੀਰਾ ਸਿੰਘ ਮਾਂਗਟ ਨੇ 29 ਨਵੰਬਰ ਨੂੰ ਅਲੀਵਾਲ ਵਿਖੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਐਸੋਸੀਏਸ਼ਨ ਦੀਆਂ ਮੰਗਾਂ ਦੇ ਸਬੰਧ ਵਿਚ ਹੋਣ ਵਾਲੀ ਰੈਲੀ  ਸਬੰਧੀ ਤਿਆਰੀਆਂ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply