ਨਵਾਂਸ਼ਹਿਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਰਹਿਨੁਮਾਈ ਹੇਠ ਭਾਈਚਾਰਕ ਸਿਹਤ ਕੇਂਦਰ ਰਾਹੋਂ ਵਿਖੇ ਵਿਸ਼ਵ ਆਇਓਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਦਿਵਸ ਮਨਾਇਆ ਗਿਆ।
ਮੈਡੀਕਲ ਅਫਸਰ ਡਾ. ਗੁਰਪਿੰਦਰ ਕੌਰ ਨੇ ਦੱਸਿਆ ਕਿ ਕਿ ਥਾਇਰਾਇਡ, ਚਮੜੀ, ਪਾਚਣ ਪ੍ਰਣਾਲੀ ਅਤੇ ਪੁਨਰ-ਉਤਪਾਦੀ ਅੰਗਾਂ ਦੀ ਤੰਦਰੁਸਤੀ ਲਈ ਸਰੀਰ ਵਿੱਚ ਆਇਓਡੀਨ ਦੀ ਵਿਆਪਕ ਮਾਤਰਾ ਦਾ ਹੋਣਾ ਬਹੁਤ ਜਰੂਰੀ ਹੈ।ਖਾਣ ਪੀਣ ਦੀਆਂ ਆਦਤਾਂ ਵਿੱਚ ਥੋੜੀ ਜਿਹੀ ਲਾਪਰਵਾਹੀ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ। ਆਇਓਡੀਨ ਦੀ ਮਾਤਰਾ ਦੀ ਘਾਟ ਕਾਰਨ ਗਰਭਵਤੀ ਔਰਤ ਦਾ ਗਰਭਪਾਤ ਹੋ ਸਕਦਾ ਹੈ ਅਤੇ ਇਸ ਦੇ ਇਲਾਵਾ ਮੰਦਬੁਧੀ ਬੱਚੇ ਦੇ ਜਨਮ, ਬੱਚੇ ਦੇ ਵਿਕਾਸ ਵਿੱਚ ਘਾਟ, ਗਿਲੜ੍ਹ ਰੋਗ, ਭੈਂਗਾਪਣ, ਬੋਲਾਪਣ ਆਦਿ ਪ੍ਰਕਾਰ ਦੇ ਰੋਗ ਹੋ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਆਪਣੇ ਰੋਜ਼ਾਨਾ ਦੇ ਖਾਣਪੀਣ ਵਿੱਚ ਆਇਓਡਾਈਜ਼ਡ ਨਮਕ ਦੀ ਸਹੀ ਮਾਤਰਾ ਵਿੱਚ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਆਇਡੀਨ ਦੀ ਘਾਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਆਇਓਡੀਨ ਜ਼ਰੂਰੀ ਖ਼ੁਰਾਕੀ ਤੱਤ ਹੈ, ਜਿਸ ਦੀ ਰੋਜ਼ਾਨਾ ਲੋੜ ਆਇਓਡੀਨ ਵਾਲਾ ਲੂਣ ਅਤੇ ਕੁੱਝ ਹੋਰ ਚੀਜ਼ਾਂ ਖਾਣ ਨਾਲ ਪੈਰੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਦੁਕਾਨ ਤੋਂ ਨਮਕ ਖ਼ਰੀਦਦੇ ਸਮੇਂ ਇਹ ਯਕੀਨੀ ਕਰ ਲਿਆ ਜਾਵੇ ਕਿ ਪੈਕੇਟ ਉਤੇ `ਹੱਸਦੇ ਸੂਰਜ` ਦਾ ਨਿਸ਼ਾਨ ਬਣਿਆ ਹੋਵੇ ਕਿਉਂਕਿ ਇਹੋ ਆਇਓਡੀਨ ਯੁਕਤ ਨਮਕ ਦੀ ਨਿਸ਼ਾਨੀ ਹੈ।ਨਮਕ ਨੂੰ ਨਿੰਬੂ ਪਾਣੀ, ਲੱਸੀ ਜਾਂ ਜੂਸ ਆਦਿ ਵਿਚ ਮਿਲਾ ਕੇ ਪੀਣ ਨਾਲ ਜਾਂ ਸਲਾਦ ਆਦਿ `ਤੇ ਛਿੜਕ ਕੇ ਖਾਣ ਨਾਲ ਸਰੀਰ ਨੂੰ ਆਇਓਡੀਨ ਪੂਰਨ ਮਾਤਰਾ ਵਿਚ ਮਿਲ ਜਾਂਦਾ ਹੈ।
ਇਸ ਮੌਕੇ . ਡਾ. ਯੋਗਿਤਾ, ਸਟਾਫ ਨਰਸ ਊਸ਼ਾ ਰਾਣੀ, ਐਲ.ਐਚ.ਵੀ ਕੁਲਵੰਤ ਕੌਰ, ਓਟ ਕੌਂਸਲਰ ਹਰਪ੍ਰੀਤ ਸਿੰਘ, ਏ.ਐਨ.ਐਮ ਹਰਜਿੰਦਰ ਕੌਰ, ਹੈਲਥ ਸਟਾਫ ਮਨਦੀਪ ਕਾਹਲੋਂ, ਗੁਲਸ਼ਨ ਕੁਮਾਰ ਸਮੇਤ ਹੋਰ ਸਟਾਫ ਅਤੇ ਆਮ ਲੋਕ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media