Sunday, September 20, 2026

ਕਪੂਰਥਲਾ ਜ਼ਿਲ੍ਹੇ ਵਿਚ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਨੂੰ ਹੋ ਚੁੱਕੀ ਹੈ 1038 ਕਰੋੜ ਦੀ ਅਦਾਇਗੀ -ਡੀ.ਸੀ

5 ਲੱਖ ਮੀਟਰਕ ਟਨ ਤੋਂ ਜ਼ਿਆਦਾ ਹੋਈ ਝੋਨੇ ਦੀ ਲਿਫਟਿੰਗ

ਕਪੂਰਥਲਾ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰੀ ਮੀਂਹ ਕਾਰਨ ਕਪੂਰਥਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਮਾਮੂਲੀ ਰੁਕਾਵਟ ਤੋਂ ਬਾਅਦ ਸਰਕਾਰੀ ਖਰੀਦ ਏਜੰਸੀਆਂ ਵਲੋਂ ਤੇਜ਼ੀ ਨਾਲ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।ਬੀਤੀ 26 ਅਕਤੂਬਰ ਨੂੰ ਜ਼ਿਲੇ ਦੀਆਂ 42 ਪੱਕੀਆਂ ਅਤੇ 21 ਆਰਜ਼ੀ ਮੰਡੀਆਂ ਵਿੱਚ 29000 ਮੀਟਰਕ ਟਨ ਝੋਨੇ ਤੋਂ ਜਿਆਦਾ ਦੀ ਖਰੀਦ ਕੀਤੀ ਗਈ।
              ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ ਅਲਾਟ ਹੋਈਆਂ ਮੰਡੀਆਂ ਵਿਚ ਖਰੀਦ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ।ਜ਼ਿਲ੍ਹੇ ਵਿਚੋਂ 8 ਲੱਖ ਮੀਟਰਕ ਟਨ ਦੀ ਸੰਭਾਵੀ ਖਰੀਦ ਵਿਚੋਂ 567195 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ।
                  26 ਅਕਤੂਬਰ ਤੱਕ 573298 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿਚੋਂ 567195 ਮੀਟਰਕ ਟਨ ਦੀ ਖਰੀਦ ਹੋਣ ਨਾਲ ਮੰਡੀਆਂ ਵਿਚ ਆਏ ਝੋਨੇ ਵਿਚੋਂ 98.94 ਫੀਸਦੀ ਦੀ ਖਰੀਦ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਬਦਲੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਈ ਗਈ ਹੈ ਅਤੇ 1038 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਜੋਕਿ 97.40 ਫੀਸਦੀ ਬਣਦੀ ਹੈ।ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ 5 ਲੱਖ ਮੀਟਰਕ ਟਨ ਤੋਂ ਜ਼ਿਆਦਾ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ।
               ਖਰੀਦ ਦੇ ਮਾਮਲੇ ਵਿਚ ਪਨਗਰੇਨ ਨੇ ਸਭ ਤੋਂ ਜਿਆਦਾ 254284 (44 ਫੀਸਦੀ) ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ ਜਦਕਿ ਮਾਰਕਫੈਡ ਵਲੋਂ 166065 ਮੀਟਰਕ ਟਨ (29 ਫੀਸਦੀ), ਪਨਸਪ ਵਲੋਂ 97784 ਮੀਟਰਕ ਟਨ (17 ਫੀਸਦੀ) ਅਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 66750 ਮੀਟਰਕ ਟਨ (8 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …