Monday, September 21, 2026

ਵਿਜੀਲੈਂਸ ਜਾਗਰੂਕ ਹਫਤਾ ਸੈਮੀਨਾਰ ਲਗਾਇਆ ਗਿਆ

ਕਪੂਰਥਲਾ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਹੁਕਮਾਂ ਅਤੇ
ਐਸ.ਐਸ.ਪੀ ਵਿਜੀਲੈਂਸ ਬਿਊਰੋ ਰੇਂਜ਼ ਜਲੰਧਰ ਦਲਜਿੰਦਰ ਸਿੰਘ ਢਿੱਲੋਂ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਵਲੋਂ 26/10/2021 ਤੋਂ ਵਿਜੀਲੈਂਸ ਜਾਗਰੂਕ ਸਪਤਾਹ ਮਨਾਇਆ ਜਾ ਰਿਹਾ ਹੈ।ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਦੇ ਡੀ.ਐਸ.ਪੀ ਅਸ਼ਵਨੀ ਕੁਮਾਰ, ਇੰਸਪੈਕਟਰ ਲਖਵਿੰਦਰ ਸਿੰਘ ਤੇ ਕਰਮਚਾਰੀਆਂ ਨਾਲ ਐਮ.ਜੀ.ਐਨ ਪਬਲਿਕ ਸਕੂਲ ਕਪੂਰਥਲਾ ਵਿਖੇ ਵਿਜੀਲੈਂਸ ਜਾਗਰੂਕ ਹਫਤਾ ਸੈਮੀਨਾਰ ਲਗਾਇਆ ਗਿਆ।ਸੈਮੀਨਾਰ ਵਿੱਚ ਸ੍ਰੀਮਤੀ ਰਸ਼ਮੀ ਸ਼ਰਮਾ ਪ੍ਰਿੰਸੀਪਲ ਐਮ.ਜੀ.ਐਨ ਪਬਲਿਕ ਸਕੂਲ ਕਪੂਰਥਲਾ, ਮਲਕੀਤ ਸਿੰਘ ਵਾਈਸ ਪ੍ਰਿੰਸੀਪਲ, ਮਨਦੀਪ ਸਿੰਘ ਸਟੇਟ ਚੀਫ ਡਾਇਰੈਕਟਰ, ਐਂਟੀਕੁਰੱਪਸ਼ਨ ਪੰਜਾਬ, ਲਖਵਿੰਦਰ ਸਿੰਘ ਡੀ.ਐਸ.ਪੀ ਰਿਟਾਇਰਡ, ਟੀਚਰ ਸ੍ਰੀਮਤੀ ਰਾਜਸ਼੍ਰੀ ਤੇ ਸ੍ਰੀਮਤੀ ਅਨਿਤਾ ਵਿਜ, ਵਿਦਿਆਰਥੀ ਸਿਦਕਲੀਨ, ਰੂਪਰੀਤ ਕੌਰ ਤੇ ਹਸਿਤਾ ਕੌੜਾ ਨੇ ਭ੍ਰਿਸ਼ਟਾਚਾਰ ਰੋਕਣ ਸੰਬੰਧੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਸੈਮੀਨਾਰ ਵਿੱਚ ਰਾਸ਼ਟਰੀ ਗੀਤ ਵੀ ਗਾਇਆ ਗਿਆ ਅਤੇ ਭ੍ਰਿਸ਼ਟਾਚਾਰ ਰੋਕਣ ਸੰਬੰਧੀ ਪੰਪਲੇਟ ਵੀ ਵੰਡੇ ਗਏ। ਸੈਮੀਨਾਰ ਵਿੱਚ ਹਾਜ਼਼ਰ ਪਤਵੰਤੇ ਸੱਜਣਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਰਿਸ਼ਵਤ ਰੋਕਣ ਸਬੰਧੀ ਵੈਬਸਾਈਟ www.vigilancebureau.punjab.gov.in , ਟੋਲ ਫਰੀ ਨੰਬਰ 1800 1800 1000, ਐਸ.ਐਸ.ਪੀ ਵਿਜੀਲੈਸ਼ ਬਿਊਰੋ ਰੇਂਜ ਜਲੰਧਰ ਦੇ ਟੈਲੀਫੂਨ/ਮੋਬਾਇਲ ਨੰ: 981-2226343, 95157-9110) ਅਤੇ ਡੀ.ਐਸ.ਪੀ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਦੇ ਟੈਲੀਫੂਨ/ਮੋਬਾਇਲ ਨੰ: 0234) . 09, 6-77204 ਬਾਰੇ ਜਾਣਕਾਰੀ ਦਿੱਤੀ ਗਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …