ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੀ ਦਫ਼ਤਰ ਟੀਮ ਵਲੋਂ ਸ਼ਹੀਦ ਊਧਮ ਸਿੰਘ
ਧਰਮਸ਼ਾਲਾ (ਕੰਪਲੈਕਸ) ਸੀਤਾਸਰ ਰੋਡ ਸੁਨਾਮ ਵਿਖੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਵਰਗ ਲਈ ਵੱਖ-ਵੱਖ ਸਕੀਮਾਂ ਦਾ ਕੈਂਪ ਲਗਵਾ ਫਾਰਮ ਭਰੇ ਗਏ।
ਮੈਡਮ ਦਾਮਨ ਬਾਜਵਾ ਦੀ ਦਫ਼ਤਰ ਟੀਮ ਵਲੋਂ ਹਰ ਵਰਗ ਦੇ ਘਰੇਲੂ ਖੱਪਤਕਾਰਾਂ ਦੇ 2 ਕਿਲੋਵਾਟ ਮਨਜ਼ੂਰਸ਼ੁਦਾ ਲੋਡ ਤੱਕ ਦੀ ਬਿਜਲੀ ਬਿਲਾਂ ਦੀ ਬਕਾਇਆ ਰਾਸ਼ੀ ਮੁਆਫੀ ਕੀਤੀ ਗਈ।ਇਸ ਤੋਂ ਇਲਾਵਾ ਪੈਨਸ਼ਨਾਂ, ਸ਼ਹਿਰੀ ਅਵਾਸ ਯੋਜਨਾ ਤਹਿਤ ਕੱਚੇ ਘਰਾਂ ਦੇ ਫਾਰਮ, ਲਾਲ ਕਾਪੀ, ਕੋਵਿਡ ਵੈਕਸੀਨ ਕੈਪ, ਕਰਜ਼ਾ ਮੁਆਫ਼ੀ ਸਬੰਧੀ ਸਮੱਸਿਆਵਾਂ ਦਾ ਹੱਲ, ਸ਼ਗਨ ਸਕੀਮ, ਅੰਗਹੀਣ ਸਰਟੀਫਿਕੇਟ ਫਾਰਮ, ਰਾਸ਼ਨ ਕਾਰਡ, ਖੁਦਕੁਸ਼ੀ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਸਹਾਇਤਾ ਦੇ ਫਾਰਮ, ਨਵੀਆਂ ਵੋਟਾਂ, ਸੋਧ, ਦਰੁਸਤੀ ਆਦਿ ਦੇ ਫਾਰਮ ਭਰਵਾਏ ਗਏ।
ਕੈੰਂਪ ਦੌਰਾਨ ਵੱਡੀ ਗਿਣਤੀ ‘ਚ ਲਾਭਪਾਤਰੀਆਂ ਨੇ ਹਿੱਸਾ ਲਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media