ਲੌਂਗੋਵਾਲ ਨਿਵਾਸੀਆਂ ਨੇ ਆਪ ਵਿਧਾਇਕ ਅਰੋੜਾ ਦਾ ਕੀਤਾ ਧੰਨਵਾਦ
ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਲੌਂਗੋਵਾਲ ਅਤੇ ਨਾਲ ਲਗਦੇ ਇਲਾਕੇ ਵਿੱਚ ਡੇਂਗੂ ਦੀ ਬਿਮਾਰੀ ਨਾਲ ਜੂਝ ਰਹੇ ਲੋਕਾ ਦੀਆਂ ਮੁਸ਼ਕਿਲਾਂ ਸਬੰਧੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਵਲੋਂ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸਿਹਤ ਮੰਤਰੀ ਓ.ਪੀ ਸੋਨੀ ਨੂੰ ਸੂਬੇ ਦੇ ਨਾਲ-ਨਾਲ ਲੌਂਗੋਵਾਲ ਵਿਖੇ ਵੀ ਡੇਂਗੂ ਦੇ ਵਧ ਰਹੇ ਪ੍ਰਕੋਪ ਵਾਰੇ ਜਾਣੂ ਕਰਵਾਇਆ ਗਿਆ ਸੀ।ਜਿਸ ਦਾ ਡਿਪਟੀ ਸੀ.ਐਮ ਓ.ਪੀ ਸੋਨੀ ਨੇ ਗੰਭੀਰ ਨੋਟਿਸ ਲੈਂਦਿਆਂ ਸਿਹਤ ਮਹਿਕਮੇ ਦੀ ਡਾਇਰੈਕਟਰ ਨੂੰ ਲੌਂਗੋਵਾਲ ਦੀ ਚੈਕਿੰਗ ਦੇ ਹੁਕਮਾਂ ਅਨੁਸਾਰ ਡਾਇਰੈਕਟਰ ਸਿਹਤ ਵਿਭਾਗ ਡਾ. ਆਦੇਸ਼ ਕੰਗ ਨੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ।ਇਸ ਸਮਂੇ ਵਿਸ਼ੇਸ਼ ਤੌਰ ‘ਤੇ ਪੁੱਜੇ ਵਿਧਾਇਕ ਅਮਨ ਅਰੋੜਾ ਨੇ ਵਿਭਾਗ ਦੀ ਡਾਇਰੈਕਟਰ ਨੂੰ ਦੱਸਿਆ ਕਿ ਲੌਂਗੋਵਾਲ ਵਿਖੇ ਇਕ ਪਰਿਵਾਰ ਦੇ ਤਿੰਨ ਮੈਬਰਾਂ ਅਤੇ ਦੋ ਹੋਰ ਲੋਕਾਂ ਦੀ ਮੌਤ ਇਸ ਬੀਮਾਰੀ ਕਾਰਨ ਹੋ ਚੁੱਕੀ ਹੈ ਅਤੇ ਡੇਂਗੂ ਕਾਰਨ ਕਾਫੀ ਲੋਕ ਵੱਖੱ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ਼ ਕਰਵਾ ਰਹੇ ਹਨ।
ਡਾਇਰੈਕਟਰ ਡਾ. ਆਦੇਸ਼ ਕੰਗ ਨੇ ਮੌਕੇ ‘ਤੇ ਹੀ 7 ਮੈਡੀਕਲ ਅਫਸਰਾਂ ਦੀਆਂ ਡਿਊਟੀਆਂ ਲੌਂਗੋਵਾਲ ਦੇ ਹਸਪਤਾਲ ਵਿਖੇ ਲਗਾ ਕੇ ਸੇਵਾਵਾਂ ਦਿਨ ਰਾਤ ਚਾਲੂ ਰੱਖਣ ਦੀ ਹਦਾਇਤ ਕੀਤੀ ਅਤੇ ਮਰੀਜਾਂ ਲਈ ਹਸਪਤਾਲ ਵਿਖੇ ਹਰ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਕਰਵਾਉਣ ਦੇ ਆਦੇਸ਼ ਵੀ ਦਿੱਤੇ।
ਲੋਕਾਂ ਦੀ ਸਿਹਤ ਸਬੰਧੀ ਕਰਵਾਏ ਇਸ ਅਹਿਮ ਕਾਰਜ਼ ਲਈ ਬਿਜਲੀ ਮੁਲਾਜ਼ਮ ਜਥੇਬੰਦੀ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਢਿੱਲੋਂ, ਕਾਮਰੇਡ ਸਤਪਾਲ ਸੱਤਾ, ਗੁਰਮੀਤ ਸਿੰਘ ਐਮ.ਸੀ, ਬਲਵਿੰਦਰ ਸਿੰਘ ਕਾਮਰੇਡ, ਸਮਾਜ ਸੇਵਕ ਕਰਮ ਸਿੰਘ ਬਰਾੜ,ਮਾਸਟਰ ਗੁਰਵਿੰਦਰ ਸਿੰਘ, ਮਾਸਟਰ ਨਰਿੰਦਰ ਸ਼ਰਮਾ, ਪਰਮਿੰਦਰ ਕੌਰ ਬਰਾੜ ਐਮ ਸੀ, ਬੀਬੀ ਸ਼ਮਿੰਦਰ ਕੌਰ, ਰਾਜ ਕੁਮਾਰ ਰਾਜੂ, ਇੰਦਰਜੀਤ ਸਿੰਘ ਰੰਧਾਵਾ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰੈਸ ਸਕੱਤਰ ਅਮਰਜੀਤ ਸਿੰਘ ਗਿੱਲ ਨੇ ਵਿਧਾਇਕ ਅਮਨ ਅਰੋੜਾ ਦਾ ਧੰਨਵਾਦ ਕੀਤਾ ਹੈ।
Punjab Post Daily Online Newspaper & Print Media