Friday, May 30, 2025
Breaking News

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਰਾਸ਼ਟਰੀ ਪੱਧਰ ਦੀ ਕਾਨਫਰੰਸ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਅਕੈਡਮਿਕ ਆਫ ਹੈਲਥ ਪ੍ਰੋਫੈਸ਼ਨਸ ਐਜੂਕੇਟਰ ਨਾਲ ਮਿਲ ਕੇ ਮਿਤੀ 26 ਅਕਤੂਬਰ 2021 ਤੋਂ 30 ਅਕਤੂਬਰ 2021 ਤੱਕ ਰਾਸ਼ਟਰੀ ਪੱਧਰ ਦੀ 12ਵੀਂ ਹੈਲਥ ਪ੍ਰੋਫੈਸ਼ਨਸ ਐਜੂਕੇਸ਼ਨ (ਐਨ.ਸੀ.ਐਚ.ਪੀ.ਈ)-2021 ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਲੂਕਿੰਗ ਬੈਕ ਟੂ ਲੀਪ ਫੋਰਵਡ: ਕਰੀਕਿਊਲਮ ਇਨੋਵੇਸ਼ਨ ਵਿਸ਼ੇ `ਤੇ ਅਧਾਰਿਤ ਇਹ ਕਾਨਫਰੰਸ ਆਫਲਾਈਨ ਅਤੇ ਆਨਲਾਈਨ ਦੋਨਾਂ ਤਰ੍ਹਾਂ ਨਾਲ ਆਯੋਜਿਤ ਕੀਤੀ ਗਈ।ਕਾਨਫਰੰਸ ਵਿੱਚ ਡਾ. ਜਸਪਾਲ ਸਿੰਘ ਸੰਧੂ, ਉਪ ਕੁਲਪਤੀ, ਜੀ.ਐਨ.ਡੀ.ਯੂ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ. ਜੋਨ ਡੈਂਟ, ਯੂ.ਕੇ, ਡਾ. ਜੈਨਟ ਗ੍ਰਾਂਟ, ਯੂ.ਕੇ, ਡਾ. ਬੇਥ ਐਨ ਕਮਿੰਗ, ਕੈਨੇਡਾ, ਡਾ. ਨਮਰਤਾ ਛਾਬੜਾ, ਮਾਰੀਸ਼ਸ ਆਦਿ ਦਾ ਆਨਲਾਈਨ ਮੋਡ ਨਾਲ ਕਾਨਫਰੰਸ ਵਿੱਚ ਜੁੜੇ ਮਹਿਮਾਨਾਂ ਦਾ ਸੁਆਗਤ ਕੀਤਾ।
                      ਕਾਨਫਰੰਸ ਵਿੱਚ 500 ਤੋਂ ਜਿਆਦਾ ਡਾਕਟਰਾਂ ਨੇ ਆਨਲਾਈਨ ਮੋਡ ਨਾਲ ਅਤੇ 150 ਤੋਂ ਜਿਆਦਾ ਡਾਕਟਰਾਂ ਨੇ ਆਫਲਾਈਨ ਮੋਡ ਨਾਲ ਹਿੱਸਾ ਲਿਆ ਅਤੇ 104 ਈ-ਪੋਸਟਰ ਪੇਸ਼ ਕੀਤੇ।ਜਿੰਨ੍ਹਾਂ ਦਾ ਮਾਹਿਰ ਡਾਕਟਰਾਂ ਵਲੋਂ ਨਿਰੀਖਣ ਕੀਤਾ ਗਿਆ।ਕਾਨਫਰੰਸ ਵਿੱਚ ਮੈਡੀਕਲ ਦੀ ਪੜ੍ਹਾਈ ਵਿੱਚ ਵਰਤੀਆਂ ਜਾਣ ਵਾਲੀਆਂ ਨਿਊਨਤਮ ਵਿਧੀਆਂ ਦੀ ਜਾਣਕਾਰੀ ਅਤੇ ਪ੍ਰਯੋਗ ਸਬੰਧੀ ਵੱਖ-ਵੱਖ 12 ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ।ਮੈਡੀਕਲ ਐਜੂਕੇਸ਼ਨ ਦੀਆਂ ਕੁੱਝ ਨਾਮਵਰ ਹਸਤੀਆਂ ਨੇ ਵਿਚਾਰ ਸਾਂਝੇ ਕੀਤੇ।ਕਾਨਫਰੰਸ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਵਿਕਸਿਤ ਅਤੇ ਲਾਗੂ ਕੀਤੀ ਕੰਪੀਟੈਂਸੀ ਬੇਸਡ ਕਰੀਕਿਊਲਮ ਤੇ ਅਧਾਰਿਤ ਪੈਨਲ ਡਿਸਕਸ਼ਨ ਹੋਈ।ਵਰਕਸ਼ਾਪ ਕਈ ਦਿਲਚਸਪ ਅਤੇ ਪ੍ਰਚਲਿਤ ਵਿਸ਼ਿਆਂ “ਸਟੂਡੈਂਟ ਡਾਕਟਰ ਮੈਥਡ ਆਫ ਟ੍ਰੈਨਿੰਗ”, “ਇਟੇਗ੍ਰੇਸ਼ਨ ਇੰਨ ਪ੍ਰੈਕਟਿਸ”, “ਵਰਕਪਲੇਸ ਬੇਸਡ ਅਸੈਸਮੈਂਟ”, “ਕਲੀਨੀਕਲ ਸਕਿਲ ਲੈਬ ਮੇਡ ਈਜ਼ੀ”ਆਦਿ `ਤੇ ਅਧਾਰਤ ਸੀ।
                     ਇਸ ਮੌਕੇ ਤੇ ਡਾ. ਭੁਪਿੰਦਰ ਸਿੰਘ ਵਾਲੀਆ, ਮੈਂਬਰ ਪੀ.ਐਮ.ਸੀ, ਡਾ. ਵਿਵੇਕ ਅਰਵਿੰਦ ਸਾਓਜੀ, ਉਪ ਕੁਲਪਤੀ, ਕੇ.ਐਲ.ਈ ਅਕੈਡਮੀ ਆਫ ਹਾਇਰ ਐਜੂਕੇਸ਼ਨ ਐਂਡ ਰੀਸਰਚ ਬੇਲਾਗਵੀ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਦਲਜੀਤ ਸਿੰਘ, ਡੀਨ ਡਾ. ਏ.ਪੀ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉਪਲ ਅਤੇ ਹੋਰ ਮਸ਼ਹੂਰ ਸਖਸ਼ੀਅਤਾ ਮੌਜ਼ੂਦ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …