Thursday, September 17, 2026

ਜਿਲ੍ਹਾ ਪੁਲਿਸ ਵੱਲੋਂ ਹਰੇਕ ਸਨਿਚਰਵਾਰ ਨੂੰ ਲਗਾਏ ਜਾਣਗੇ ‘ਲੋਕ ਸੁਵਿਧਾ ਕੈਂਪ’

ਬਕਾਇਆ ਸ਼ਿਕਾਇਤਾਂ ਅਤੇ ਰਾਜ਼ੀਨਾਮਾ ਯੋਗ ਮੁਕੱਦਮਿਆਂ ਦਾ ਹੋਵੇਗਾ ਮੌਕੇ ’ਤੇ ਨਿਪਟਾਰਾ

ਨਵਾਂਸ਼ਹਿਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡੀ.ਜੀ.ਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਦੀਆਂ ਹਦਾਇਤਾਂ ’ਤੇ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਲੋਕਾਂ ਦੀਆਂ ਪੁਲਿਸ ਸਬੰਧੀ ਮੁਸ਼ਕਲਾਂ ਹੱਲ ਕਰਨ ਲਈ ਹਰੇਕ ਸਨਿਚਰਵਾਰ ਨੂੰ ‘ਲੋਕ ਸੁਵਿਧਾ ਕੈਂਪ’ ਲਗਾਏ ਜਾਣਗੇ, ਜਿਨ੍ਹਾਂ ਦਾ ਆਗਾਜ਼ ਭਲਕੇ 30 ਅਕਤੂਬਰ 2021 ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਸ. ਪੀ (ਸਥਾਨਿਕ) ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਬ-ਡਵੀਜ਼ਨ ਪੱਧਰ ’ਤੇ ਡੀ. ਐਸ. ਪੀਜ਼ ਦਫ਼ਤਰ/ਡੀ. ਐਸ. ਪੀ (ਸੀ. ਏ. ਡਬਲਿਊ) ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੂਹ ਥਾਣਾ ਅਤੇ ਯੂਨਿਟ ਪੱਧਰ ’ਤੇ ਸਵੇਰੇ 10 ਵਜੇ ਤੋਂ ਲਗਾਏ ਜਾਣਗੇ ਅਤੇ ਭਵਿੱਖ ਵਿਚ ਵੀ ਹਰੇਕ ਸਨਿੱਚਰਵਾਰ ਨੂੰ ਇਹ ਕੈਂਪ ਲੱਗਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਲੋਕਾਂ ਦੀਆਂ ਲੰਬਿਤ ਦਰਖ਼ਾਸਤਾਂ, ਰਾਜੀਨਾਮਾ ਯੋਗ ਮੁਕੱਦਮਿਆਂ ਆਦਿ ਦਾ ਮੌਕੇ ’ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਇਨ੍ਹਾਂ ਲੋਕ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …