
ਅੰਮ੍ਰਿਤਸਰ, 14 ਨੰਵਬਰ (ਰੋਮਿਤ ਸ਼ਰਮਾ) – ਬੱਚੇ ਅਨਮੋਲ ਰਤਨ ਹਨ। ਬੱਚੇ ਆਪਣੇ ਮਾਤਾ – ਪਿਤਾ ਲਈ ਰੱਬ ਵੱਲੋ ਦਿੱਤੇ ਅਨਮੋਲ ਤੋਹਫ਼ੇ ਹਨ। ਇਹਨਾਂ ਛੋਟੇ ਫ਼ਰੀਸ਼ਤਿਆ ਨੂੰ ਮਜ਼ਬੂਤ, ਬਹਾਦੁਰ, ਨਿਡਰ ਅਤੇ ਸੰਵੇਦਨਸ਼ੀਲ ਮਨੁੱਖ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਾਡੇ ਸਮਪੂਰਨ ਪਿਆਰ ਅਤੇ ਦੇਖ਼ – ਭਾਲ ਦੀ ਲੋੜ ਹੈ।
ਸਪਰਿੰਗ ਬਲੋਸਮ ਸਕੂਲ ਵਿੱਚ 12-14 ਨੰਵਬਰ ਨੂੰ ‘ਬਾਲ ਦਿਵਸ ਸਮਾਰੋਹ’ ਮਨਾਇਆ ਗਿਆ। ਇਸ ਮੋੰਕੇ ਤੇ ਸਕੂਲ ਵਿੱਚ ਲੜੀਬਧ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਜਿਸ ਦਾ ਬੱਚਿਆਂ ਨੇ ਪੁਰਾ ਆਨੰਦ ਮਾਨਿਆ। ਬਾਲ ਦਿਵਸ ਤੇ ਅਧਿਆਪਕਾ ਨੇ ਵਿਸ਼ੇਸ਼ ਰੂਪ ਨਾਲ ਬੱਚਿਆਂ ਲਈ ਨਾਟਕ ਵੀ ਪ੍ਰਸਤੁਤ ਕੀਤੇ। ਇਹਨਾਂ ਨਾਟਕਾਂ ਦੁਆਰਾ ਬੱਚਿਆਂ ਨੂੰ ਪਿਆਰ, ਭਾਈਚਾਰੇ, ਅਨੁਸ਼ਾਸਨ ਆਦਿ ਮੁਲਯਾਂ ਦਾ ਸੰਦੇਸ਼ ਦਿਤਾ ਗਿਆ।
ਕੁਝ ਬੱਚੇ ਆਪਣੇ ਅਧਿਆਪਕਾ ਨਾਲ ਮਦਰ ਟਰੇਸਾ ਹੋਮ, ਖਾਲਸਾ ਔਰਫੈਨੇਜ, ਸਿਟੀਜਨ ਫੋਰਮ ਵਿਦਿਆ ਮੰਦਰ ਮਕਬੂਲ ਪੁਰਾ ਗਏ ਤੇ aੱਥੇ ਦਿਆ ਬੱਚਿਆਂ ਨੂੰ ਆਟਾ, ਦਾਲ, ਤੇਲ, ਬਿਸਕੁਟ ਆਦੀ ਵੰਡੇ।ਇਸ ਤੋ ਇਲਾਵਾ ਬਾਲ ਦਿਵਸ ਦੇ ਮੋਕੇ ਨੂੰ ਮਨੋਰੰਜਕ ਅਤੇ ਯਾਦਗਾਰ ਬਨਾaਣ ਲਈ ਬੱਚਿਆਂ ਨੇ ਇਸ ਦਿਨ ਆਪਣੇ ਦੋਸਤਾ ਨਾਲ ਟਿਫ਼ਨ ਵੀ ਸਾਂਝੇ ਕਿਤੇ। aਹਨਾਂ ਨੂੰ ਸਵਸਥ ਭੋਜਨ ਖਾਨ ਲਈ ਪ੍ਰੋਤਸਾਹਿਤ ਕੀਤਾ ਗਿਆ ਅਤੇ ਚਿਪਸ, ਮੈਗੀ, ਕੁਰਕੁਰੇ, ਆਦਿ ਜ਼ੰਕ ਫੂਡ ਨੂੰ ਨਹੀ ਲਿਆaਣ ਲਈ ਕਿਹਾ। ਇਸ ਦਿਸ਼ਾ ਵਿੱਚ ਆਤਮ ਅਨੁਸ਼ਾਸਨ ਵਿਕਸਿਤ ਕਰਨ ਲਈ ਬੱਚਿਆਂ ਨੂੰ ਆਪਣੇ ਦਮ ਤੇ ‘ਜ਼ੰਕ ਫੂਡ ਨੂੰ ਨਹੀ’ ਕਹਨ ਲਈ ਪ੍ਰੋਤਸ਼ਾਹੀਤ ਕੀਤਾ ਗਿਆ। ਬੱਚਿਆਂ ਨੂੰ ਇਸ ਦਿਨ ਸਕੂਲ ਦੁਆਰਾ ਇਕ ਉਪਹਾਰ ਵੀ ਦਿੱਤਾ ਗਿਆ।
ਸਪਰਿੰਗ ਬਲੋਸਮ ਸਕੂਲ ਦੀ ਪ੍ਰਿੰਸੀਪਲ ਸ੍ਰਅਨੁਪਮਾ ਮੇਹਰਾ ਨੇ ਬਾਲ ਦਿਵਸ ਦੇ ਮੋੰਕੇ ਤੇ ਕਿਹਾ ਕੀ ਬਾਲ ਦਿਵਸ ਬਚਪਨ ਨੂੰ ਸਮਰਪਿਤ ਹੈ। ਬਾਲ ਦਿਵਸ ਦਾ ਅਸਲੀ ਸਾਰ ਸਾਡੇ ਜੀਵਨ ਵਿੱਚ ਬਚਪਨ ਦੇ ਮਹਤਵ ਨੂੰ ਸਮਝਾਉਨਾ ਹੈ। ‘ਸਕੂਲ, ਸਿੱਖੀਆ ਅਤੇ ਬੱਚਿਆਂ ਦੇ ਵਿਕਾਸ ਦੇ ਲਈ ਹਮੇਸ਼ਾ ਕੰਮ ਕਰਦਾ ਰਹੇਗਾ ਅਤੇ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹੇਗਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media