ਅਮਰੀਕਾ ਵਿਚ ਪੰਜਾਬੀਆਂ ਦੀ ਚੜ੍ਹਾਈ, ਪੰਜਾਬ ਲਈ ਸਕੂਨ ਤੇ ਮਾਣ ਵਾਲੀ ਗੱਲ-ਮਜੀਠੀਆ
ਨਿਕੀ ਹੈਲੀ ਦੀ ਪੰਜਾਬ ਫੇਰੀ ਪੰਜਾਬ ਤੇ ਅਮਰੀਕਾ ਵਿਚਕਾਰ ਸਬੰਧਾਂ ਦੇ ਨਵੇਂ ਯੁੱਗ ਦੀ ਕਰੇਗੀ ਸੁਰੂਆਤ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਅਮਰੀਕਾ ਦੇ ਸਾਊਥ ਕੈਲੋਰੀਨਾ ਸੂਬੇ ਦੀ ਗਵਰਨਰ ਨਿਕੀ ਹੈਲੇ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ ਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਨਿੱਘਾ ਸਵਾਗਤ ਕੀਤਾ ।
ਇਸ ਮੌਕੇ ਸ: ਮਜੀਠੀਆ ਨੇ ਸ੍ਰੀਮਤੀ ਹੈਲੇ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਜੀ ਆਇਆਂ ਕਿਹਾ। ਸ: ਮਜੀਠੀਆ ਨੇ ਕਿਹਾ ਕਿ ਪੰਜਾਬੀ ਮੂਲ ਦੀ ਸ੍ਰੀਮਤੀ ਹੈਲੇ ਦਾ ਸਾਉਥ ਕੈਲੋਰੀਨਾ ਦੀ ਗਵਰਨਰ ਬਣਨ ‘ਤੇ ਉਨ੍ਹਾਂ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬੀ ਸਮਾਜ ਨੂੰ ਵੀ ਖੁਸ਼ੀ ਹੋਈ ਹੈ। ਸ੍ਰੀਮਤੀ ਹੈਲੇ ਦਾ ਅਮਰੀਕਾ ਦੇ ਸੂਬਾ ਸਾਊਥ ਕੈਲੋਰੀਨਾ ਦੀ ਗਵਰਨਰ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬੀ ਸਮਾਜ ਨੂੰ ਵੀ ਖੁਸ਼ੀ ਹੋਈ ਹੈ ਅਤੇ ਪੂਰਾ ਪੰਜਾਬੀ ਭਾਈਚਾਰਾ ਇਸ ਗੱਲ ‘ਤੇ ਮਾਣ ਮਹਿਸੂਸ ਕਰਦਾ ਹੈ।
ਨਿਕੀ ਹੈਲੇ ਦੀ ਪੰਜਾਬ ਫੇਰੀ ਪ੍ਰਤੀ ਭਰਪੂਰ ਹੁੰਗਾਰਾ ਦਿੰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਲੇ ਦੀ ਪੰਜਾਬ ਅਤੇ ਸਾਉਥ ਕੈਲੋਰੀਨਾ ਸੂਬੇ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ, ਸੈਰ ਸਪਾਟੇ ਅਤੇ ਖੇਤੀਬਾੜੀ ਸਬੰਧਾ ਨੂੰ ਮਜ਼ਬੂਤ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਤਰਾਸ਼ਣ ਅਤੇ ਪੈਦਾ ਕਰਨ ਲਈ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ-ਅਮਰੀਕਾ ਦੇ ਸਬੰਧਾਂ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਨਿਕੀ ਹੈਲੇ ਦੋ ਵਾਰ ਅਮਰੀਕਾ ਦੇ ਸਾਊਥ ਕੈਲੋਰੀਨਾ ਸੂਬੇ ਦੇ ਗਵਰਨਰ ਬਣੇ ਹਨ। ਉਨਾਂ ਕਿਹਾ ਕਿ ਪੰਜਾਬੀਆਂ ਨੇ ਅਮਰੀਕਾ, ਇੰਗਲੈਂਡ, ਕੈਨੇਡਾ, ਨਿਊਜੀਲੈਂਡ ਸਮੇਤ ਵਿਦੇਸ਼ਾਂ ਵਿਚ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ, ਜੋ ਕਿ ਪੰਜਾਬ ਲਈ ਸਕੂਨ ਅਤੇ ਮਾਣ ਵਾਲੀ ਗੱਲ ਹੈ।
ਇਸ ਮੌਕੇ ਬੋਲਦਿਆਂ ਨਿਕੀ ਹੈਲੇ ਨੇ ਕਿਹਾ ਕਿ ਉਸਦੇ ਮਾਤਾ ਪਿਤਾ ਦਾ ਪਿਛੋਕੜ ਪੰਜਾਬੀ ਹੋਣ ਸਦਕਾ ਉਹ ਬਚਪਨ ਤੋਂ ਹੀ ਪੰਜਾਬ ਨਾਲ ਜਜ਼ਬਾਤੀ ਸਾਂਝ ਬਣੀ ਰਹੀ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਆਪਣੇ ਮਾਤਾ-ਪਿਤਾ ਤੋਂ ਪੰਜਾਬੀਆਂ ਖਾਸ ਕਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਬੰਧੀ ਗੱਲਾਂ ਸੁਣਦੀ ਰਹੀ ਜਿਸ ਕਾਰਨ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਸ ਲਈ ਕਿਸੇ ਵੀ ਯਾਦਵੀ ਧਰਤੀ ਤੋਂ ਘੱਟ ਨਹੀਂ ਹੈ।ਉਨ੍ਹਾਂ ਅੰਮ੍ਰਿਤਸਰ ਦੀ ਧਰਤੀ ‘ਤੇ ਪੈਰ ਧਰਦਿਆਂ ਖੁਸ਼ੀ ਦਾ ਇਜ਼ਹਾਰ ਅਤੇ ਉਤੇਜਨਾ ਦਿਖਾਉਂਦਿਆਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ‘ਤੇ ਪੈਰ ਪਾ ਕੇ ਉਸਦੀ ਖੁਆਹਿਸ਼ ਪੂਰੀ ਹੋਈ ਹੈ।ਉਹ ਅਕਸਰ ਆਪਣੇ ਮਾਪਿਆਂ ਤੋਂ ਪੰਜਾਬ, ਪੰਜਾਬੀਆਂ ਅਤੇ ਸ੍ਰੀ ਦਰਬਾਰ ਸਾਹਿਬ ਬਾਰੇ ਕਹਾਣੀਆਂ ਸੁਣਦੀ ਰਹੀ ਜਿਸ ਕਰਕੇ ਇਹ ਧਰਤੀ ਉਸ ਲਈ ਕਿਸੇ ਜਾਦੂਈ ਧਰਤੀ ਨਾਲੋਂ ਘਟ ਨਹੀ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਸਾਉਥ ਕੈਲੋਰੀਨਾ ਅਤੇ ਪੰਜਾਬ ਪੰਜਾਬੀਆਂ ਵਿੱਚ ਸਾਂਝ ਪੈਦਾ ਕਰਨ ਦੇ ਮਕਸਦ ਨਾ ਆਏ ਹਨ, ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵੇਂ ਸੂਬਿਆਂ ਵਿੱਚ ਬਿਜਨਸ ਰਿਲੇਸ਼ਨਸ਼ਿਪ ਵੱਧੇ ਅਤੇ ਪੰਜਾਬੀਆਂ ਨੂੰ ਸਾਉਥ ਕੈਲੋਰੀਨਾ ਵਿੱਚ ਖੇਤੀਬਾੜੀ ਅਤੇ ਆਟੋਮੋਬਾਇਲ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਵਾਈ ਸੇਵਾ ਖੇਤਰ, ਮਹਿਮਾਨ ਨਿਵਾਜੀ, ਸੈਰ ਸਪਾਟਾ, ਦਵਾਈਆਂ, ਐਗਰੋ ਪ੍ਰੋਸਾਸਿੰਗ ਸਨਅਤ ਵਿੱਚ ਪੰਜਾਬ ਨਾਲ ਸਹਿਯੋਗ ਕਰਨ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਉਕਤ ਖੇਤਰਾਂ ਵਿੱਚ ਦੋਵਾਂ ਸੂਬਿਆਂ ਦੀ ਸਾਂਝ ਨਵੇ ਰਸਤੇ ਅਤੇ ਦਿਸਹਤੇ ਪੈਦਾ ਕਰਨਗੇ। ਨਿਕੀ ਹੈਲੇ ਕਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਵੀ ਜਾਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਵਰਨਰ ਨਿਕੀ ਹੈਲੇ ਦੇ ਸਵਾਗਤ ਲਈ ਸ਼ਾਨਦਾਰ ਤਿਆਰੀਆਂ ਦੌਰਾਨ ਬੈਂਡ ਵਾਜਿਆਂ ਦੀ ਮਿੱਠੀਆਂ ਧੁਨਾਂ ਨਾਲ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕੇ.ਜੇ. ਐਸ ਚੀਮਾ ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ, ਸ੍ਰੀ ਸੁਰਿੰਦਰ ਸਿੰਘ.ਐਸ.ਡੀ.ਐਮ ਅਜਨਾਲਾ ਅਤੇ ਹੋਰ ਸਿਆਸੀ ਆਗੂ ਅਤੇ ਪ੍ਰਸ਼ਾਸ਼ਨਿਕ ਆਗੂ ਵੀ ਮੌਜੂਦ ਸਨ।
Punjab Post Daily Online Newspaper & Print Media