Friday, October 16, 2026

ਡੰਗ !

ਮਿੱਠੇ ਬੋਲਾਂ `ਤੇ ਡੁੱਲ੍ਹਿਆ ਨਾ ਕਰ।
ਆਪਣੀ ਹੋਂਦ ਨੂੰ ਭੁੱਲਿਆ ਨਾ ਕਰ।

ਮਿਸ਼ਰੀ ਫਟਕੜੀ ਇੱਕੋ ਜਿਹੀ,
ਹਰੇਕ ਦੇ ਨਾਲ਼ ਖੁੱਲ੍ਹਿਆ ਨਾ ਕਰ।

ਦੋ ਧਾਰੀ ਤਲਵਾਰ ਨੇ ਲੋਕ,
ਪਿੱਠ `ਤੇ ਕਰਦੇ ਵਾਰ ਨੇ ਲੋਕ,

ਦਿਸਣ ਨਾ ਮੂੰਹ `ਤੇ ਮਖੌਟੇ ਪਾਏ ,
ਉਤੋਂ ਪੱਕੇ ਦਿਲ਼ਦਾਰ ਨੇ ਲੋਕ।

ਦੁੱਖਾਂ ਦੇ ਵਿੱਚ ਆਉਂਦੇ ਕੋਲ,
ਮਿੱਠੇ ਮਿੱਠੇ ਬੋਲਦੇ ਬੋਲ਼।

ਅੰਦਰੋਂ ਵੈਸੇ ਹੁੰਦੇ ਖ਼ੁਸ਼,
ਰੱਬਾ! ਇਹਨੂੰ ਹੋਰ ਤੂੰ ਰੋਲ਼।

ਗਿਰਗਿਟ ਤੋਂ ਵੱਧ ਬਦਲਣ ਰੰਗ,
ਭੋਰਾ ਵੀ ਨਾ ਕਰਦੇ ਸੰਗ।

‘ਸੁਖਬੀਰ’ ਨੂੰ ਰੱਬਾ ਬਚਾ ਕੇ ਰੱਖੀਂ,
ਨਾਗ ਤੋਂ ਭੈੜਾ ਇਹਨਾਂ ਦਾ ਡੰਗ। 31102021

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …