Tuesday, April 14, 2026

ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਦੀਵਾਲੀ ਸਬੰਧੀ ਪ੍ਰਦਰਸ਼ਨੀ

ਅੰਮ੍ਰਿਤਸਰ, 1 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਅੱਜ 1 ਨਵੰਬਰ 2021 ਨੂੰ ਵਿਦਿਆਰਥੀਆਂ ਵਲੋਂ ਦੀਵਾਲੀ ਦੇ ਮੌਕੇ ਤੇ ਭਿੰਨ-ਭਿੰਨ ਪ੍ਰਕਾਰ ਦੇ ਪੇਂਟਸ, ਦੀਵੇ, ਲੈਂਪਸ਼ੇਡ ਆਦਿ ਸਮੇਤ ਹੋਰ ਵਸਤੂਆਂ ਦੀ ਇੱਕ-ਰੋਜ਼ਾ ਵਿਸ਼ਾਲ ਪ੍ਰਦਰਸ਼ਨੀ ਦਾ ਉਦਘਾਟਨ ਡਾ. ਹਰਦੀਪ ਸਿੰਘ, ਡੀਨ, ਅਕਾਦਮਿਕ ਮਾਮਲੇ ਵਲੋਂ ਕੀਤਾ ਗਿਆ।ਪ੍ਰਦਰਸ਼ਨੀ ਵਿੱਚ ਯੂਨੀਵਰਸਿਟੀ ਤੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ/ਅਧਿਆਪਕ ਅਤੇ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਦੇਖਣ ਲਈ ਪਹੁੰਚੇ।
                  ਡੀਨ, ਅਕਾਦਮਿਕ ਮਾਮਲੇ ਵਲੋਂ ਵਿਭਾਗ ਦੁਆਰਾ ਲਗਾਈ ਗਈ ਪ੍ਰਦਰਸ਼ਨੀ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਨੂੰ ਮੁੱਖ ਰੱਖਦੇ ਹੋਏ ਸੁਝਾਅ ਦਿੱਤੇ ਅਤੇ ਵਿਦਿਆਰਥਣਾਂ ਨੂੰ ਇਹੋ-ਜਿਹੇ ਕ੍ਰੀਏਟਿਵ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਸਲਾਹ ਦਿੱਤੀ ਤਾਂ ਜੋ ਉਹਨਾਂ ਅੰਦਰ ਛੁਪੀ ਹੋਈ ਕਲਾ ਨੂੰ ਹੋਰ ਵੀ ਨਿਖਾਰਿਆ ਜਾ ਸਕੇ।ਡੀਨ, ਅਕਾਦਮਿਕ ਮਾਮਲੇ ਨੇ ਕਿਹਾ ਕਿ ਪ੍ਰੋਫੈਸਰ ਸਰੋਜ ਬਾਲਾ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਅਤੇ ਸਮੂਹ ਸਟਾਫ ਇਸ ਲਗਾਈ ਗਈ ਪ੍ਰਦਰਸ਼ਨੀ ਲਈ ਵਧਾਈ ਦੇ ਪਾਤਰ ਹਨ।
                  ਇਸ ਪ੍ਰਦਰਸ਼ਨੀ ਸਬੰਧੀ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਸਰੋਜ ਬਾਲਾ ਨੇ ਦੱਸਿਆ ਕਿ ਵਿਭਾਗ ਦੁਆਰਾ ਹਰ ਸਾਲ ਲੜਕੀਆਂ/ ਲੜਕਿਆਂ ਲਈ ਸਕਿੱਲ-ਡਿਵੈਲਪਮੈਂਟ ਕੋਰਸ/ਡਿਪਲੋਮੇ ਚਲਾਏ ਜਾਂਦੇ ਹਨ ਅਤੇ ਇਹਨਾਂ ਕੋਰਸ/ਡਿਪਲੋਮਿਆਂ ਦੌਰਾਨ ਵਿਦਿਆਰਥੀਆਂ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਦੀਵਾਲੀ ਦੇ ਮੋਕੇ ਦੀਆਂ ਵਸਤਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਹਰ ਸਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ।ਪ੍ਰੋਫੈਸਰ ਸਰੋਜ ਬਾਲਾ ਨੇ ਦੱਸਿਆ ਕਿ ਇਸ ਵਾਰ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਦੁਆਰਾ ਵਿਦਿਆਰਥੀਆਂ ਪਾਸੋਂ ਉਹਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਦੀ ਖ੍ਰੀਦੋ-ਫਰੋਖਤ ਕਰਨ ਦੇ ਨਾਲ-ਨਾਲ ਵਿਦਿਆਰਥੀਅਥ ਵਲੋਂ ਅਰਨ ਵਾਇਲ ਲਰਨ ((Earn While Learn) ) ਸਕਮਿ ਦੇ ਅਧੀਨ ਉਨ੍ਹਾਂ ਦਾ ਮਨੋਂ-ਬਲ ਹੋਰ ਵੀ ਉਚਾ ਹੁੰਦਾ ਹੈ।ਵਿਦਿਆਰਥੀਆਂ ਨੇ ਕਿਹਾ ਕਿ ਉਹ ਵਿਭਾਗ ਦੁਆਰਾ ਚਲਾਏ ਜਾ ਰਹੇ ਇਹਨਾਂ ਸਕਿੱਲ-ਡਿਵੈੱਲਪਮੈਂਟ ਕੋਰਸ/ਡਿਪਲੋਮੇ ਕਰਨ ਸਦਕਾ ਹੀ ਅੱਜ ਆਪਣੇ ਪੈਰਾਂ-ਸਿਰ ਖੜੇ ਹੋਏ ਹਨ ਅਤੇ ਇਸ ਨੂੰ ਆਪਣੇ ਕਿੱਤੇ ਦੇ ਤੌਰ ਤੇ ਚਲਾ ਕੇ ਵਧੀਆ ਆਮਦਨੀ ਕਰ ਰਹੇ ਹਨ।
                ਇਸ ਮੌਕੇ ਸ੍ਰੀਮਤੀ ਤੇਜਪਾਲ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਕੀਰਤੀ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਆਂਚਲ, ਸ੍ਰੀਮਤੀ ਕਮਲਾ ਦੇਵੀ, ਮਿਸ. ਜਸਕਰਨ, ਮਿਸ. ਰੂਬਲ, ਮੁਨੀਸ਼ ਮੋਹਨ ਅਤੇ ਹੋਰ ਫੈਕਲਟੀ ਮੈਂਬਰ ਮੌਜ਼ੂਦ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …