Wednesday, September 16, 2026

ਮਿਸਟਰ, ਮਿਸ ਐਂਡ ਮਿਸਿਜ਼ ਇੰਡੀਆ ਵਰਲਡ-2021 ’ਚ ਸੈਕਿੰਡ ਰਨਰਅਪ ਰਹੀ ਡਾ. ਚਾਈਨਿਕਾ ਗੁਪਤਾ

30 ਫਾਈਨਲਿਸਟਾਂ ’ਚ ਆਈ ਅੱਵਲ

ਅਮਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਹੋਣਹਾਰ ਧੀ ਡਾ. ਚਾਈਨਿਕਾ ਗੁਪਤਾ ਨੇ ਨਵੀਂ ਦਿੱਲੀ ਵਿਖੇ ਸਕਾਏਵਾਕ ਪ੍ਰੋਡਕਸ਼ਨ ਵਲੋਂ ਕਰਵਾਏ ‘ਮਿਸਟਰ, ਮਿਸ ਐਂਡ ਮਿਸਜ ਇੰਡੀਆ ਵਰਲਡ-2021’ ਦੇ ਗਰੈਂਡ ਫਿਨਾਲੇ ਵਿਚ ਸੈਕਿੰਡ ਰਨਰਅਪ ਰਹਿੰਦਿਆਂ ਗੁਰੂ ਨਗਰੀ ਦਾ ਨਾਂ ਰੋਸ਼ਨ ਕੀਤਾ ਹੈ। ਡਾ. ਚਾਈਨਿਕਾ ਗੁਪਤਾ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਹੁਰਾ ਡਾ. ਸੁਭਾਸ਼ ਚੰਦਨ ਅਤੇ ਸੱਸ ਰਿੰਮੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਮੈਡੀਕਲ ਅਫਸਰ ਸੇਵਾਵਾਂ ਦੇ ਨਾਲ-ਨਾਲ ਘਰ ਪਰਿਵਾਰ ਦੀ ਜਿੰਮੇਵਾਰੀ ਵੀ ਬਾਖੂਬੀ ਨਿਭਾਉਂਦੀ ਹੈ। ਉਸ ਦੀ ਇਸ ਪ੍ਰਾਪਤੀ ਤੋਂ ਸਾਨੂੰ ਬੇਹੱਦ ਖੁਸ਼ੀ ਹੈ।ਇਸ ਫਾਈਨਲ ਮੁਕਾਬਲੇ ਵਿੱਚ ਪੂਰੀ ਦੁਨੀਆਂ ਤੋਂ 30 ਔਰਤਾਂ ਨੇ ਆਪਣੀ ਕਲਾ ਦਾ ਹੁਨਰ ਦਿਖਾਇਆ।ਇਨ੍ਹਾਂ 30 ਔਰਤਾਂ ਵਿਚੋਂ ਡਾ. ਚਾਈਨਿਕਾ ਗੁਪਤਾ ਅੰਮ੍ਰਿਤਸਰ ਤੋਂ ਇਕਲੋਤੀ ਫਾਈਨਲਿਸਟ ਸੀ।ਜਿਸ ਨੂੰ ਸੈਕਿੰਡ-ਰਨਰਅਪ ਰਹਿਣ ਦਾ ਮਾਣ ਹਾਸਲ ਹੋਇਆ ਹੈ।ਡਾ. ਚਾਈਨਿਕਾ ਗੁਪਤਾ ਪਹਿਲੀ ਵਾਰ ਰੈਂਪ ਵਾਕ ’ਤੇ ਉਤਰਦਿਆਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ।
                       ਡਾ. ਚਾਈਨਿਕਾ ਗੁਪਤਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਅਡੀਸ਼ਨ ਆਨਲਾਈਨ ਹੋਏ ਸਨ।ਫਾਈਨਲ ਵਿੱਚ ਸੈਕਿੰਡ-ਰਨਰਅਪ ਰਹਿਣ ’ਤੇ ਡਾ. ਚਾਈਨਿਕਾ ਗੁਪਤਾ ਨੂੰ ਮੁੱਖ ਮਹਿਮਾਨ ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਅਤੇ ਮਿਸਿਜ ਵਰਲਡ ਰਹਿ ਚੁੱਕੀ ਬਾਲੀਵੁੱਡ ਅਦਾਕਾਰ ਡਾ. ਅਦਿਤੀ ਗੋਵਿਤਰੀਕਰ ਵਲੋਂ ਕਰਾਊਨ ਅਤੇ ਟੈਗ ਪਹਿਣਾ ਕੇ ਸਨਮਾਨਿਤ ਕੀਤਾ ਗਿਆ। ਡਾ. ਚਾਈਨਿਕਾ ਗੁਪਤਾ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਪਤੀ ਡਾ. ਗੋਰਵ ਅਰੋੜਾ ਅਤੇ ਬੇਟੀ ਰੂਹੀਨ (3 ਸਾਲ) ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਜੋ ਉਸ ਦੇ ਨਾਲ ਦਿੱਲੀ ਰਹੇ।ਬਿਆਸ ਈ.ਸੀ.ਐਸ ਵਿਖੇ ਬਤੌਰ ਮੈਡੀਕਲ ਅਫਸਰ ਵਜੋਂ ਵੀ ਸੇਵਾਵਾਂ ਨਿਭਾਅ ਰਹੀ ਡਾ. ਚਾਈਨਿਕਾ ਗੁਪਤਾ ਨੇ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਰਿਸਰਚ ਵੱਲਾ ਤੋਂ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਉਹ ਮਾਡਲਿੰਗ, ਡਾਂਸ ਅਤੇ ਸਿੰਗਿੰਗ ਦਾ ਸ਼ੌਕ ਵੀ ਰੱਖਦੀ ਹੈ।ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਵੀ ਅਜਿਹੇ ਮੌਕੇ ਮਿਲੇ ਤਾਂ ਉਹ ਜਰੂਰੀ ਹਿੱਸਾ ਲੈਣਗੇ।ਫਿਲਹਾਲ ਉਨ੍ਹਾਂ ਨੂੰ ਬਾਲੀਵੁੱਡ ਤੋਂ ਵੀ ਕੁੱਝ ਆਫਰ ਵੀ ਆਏ ਹਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …