Wednesday, September 16, 2026

ਮੰਡੀਆਂ ਵਿਚ ਝੋਨੇ ਦੀ ਵਧ ਰਹੀ ਆਮਦ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ ਕਮੇਟੀਆਂ ਗਠਿਤ

ਪਿੰਡਾਂ ਤੱਕ ਪਹੁੰਚ ਕਰਕੇ ਕਰਨਗੇ ਝੋਨੇ ਦੇ ਉਤਪਾਦਨ ਦੀ ਜਾਂਚ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸਾਲ 2018-19 ਅਤੇ 2019-20 ਤੋਂ ਵਧ ਗਈ ਹੈ।ਜਿਸ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ 10 ਵੱਖ-ਵੱਖ ਕਮੇਟੀਆਂ ਗਠਿਤ ਕੀਤੀਆਂ ਹਨ।ਇਹ ਕਮੇਟੀਆਂ ਪਿੰਡ-ਪਿੰਡ ਪਹੁੰਚ ਕਰਕੇ ਇਸ ਗੱਲ ਦੀ ਪੜਤਾਲ ਕਰਨਗੀਆਂ ਕਿ ਕੀ ਸੱਚਮੁੱਚ ਹੀ ਝੋਨੇ ਦਾ ਉਤਪਾਦਨ ਵਧਿਆ ਹੈ, ਜਾਂ ਕੋਈ ਫਰਜ਼ੀਵਾੜਾ ਹੈ।ਖਹਿਰਾ ਨੇ ਕਿਹਾ ਕਿ ਝੋਨੇ ਦੀ ਆਮਦ ਵੱਧ ਹੋਣ ‘ਤੇ ਜ਼ਰੂਰੀ ਹੈ ਕਿ ਇਹ ਪੜਤਾਲ ਕੀਤੀ ਜਾਵੇ ਕਿ ਕੀ ਵਾਕਿਆ ਹੀ ਬਾਸਮਤੀ ਹੇਠ ਰਕਬਾ ਘਟਿਆ ਹੈ ਜਾਂ ਬਾਸਮਤੀ ਦਾ ਉਤਪਾਦਨ ਘਟਿਆ ਹੈ।ਡਿਪਟੀ ਕਮਿਸ਼ਨਰ ਨੇ ਇਨਾਂ ਕਮੇਟੀਆਂ ਵਿੱਚ ਮਾਲ ਵਿਭਾਗ, ਖੁਰਾਕ ਸਪਲਾਈ, ਖੇਤੀਬਾੜੀ, ਮੰਡੀ ਬੋਰਡ, ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਮੇਟੀਆਂ ਵਿੱਚ ਸ਼ਾਮਿਲ ਕੀਤਾ ਹੈ।ਇੰਨਾਂ ਮੰਡੀਆਂ ਵਿੱਚ ਰਾਜਾਸਾਂਸੀ, ਹਰਸ਼ਾਛੀਨਾ, ਸੁਧਾਰ, ਅਜਨਾਲਾ, ਚਮਿਆਰੀ, ਬੱਚੀਵਿੰਡ, ਟਾਹਲੀ ਸਾਹਿਬ, ਚੱਕ ਸਕੰਦਰ, ਗੱਗੋਮਾਹਲ ਅਤੇ ਭਗਤਾਂਵਾਲਾ ਦੀਆਂ ਮੰਡੀਆਂ ਸ਼ਾਮਿਲ ਹਨ।ਉਨਾਂ ਕਿਹਾ ਕਿ ਇਸ ਲਈ ਖੇਤ ਤੋਂ ਲੈ ਕੇ ਮੰਡੀਆਂ ਤੇ ਸ਼ੈਲਰਾਂ ਤੱਕ ਦੀ ਪੜਤਾਲ ਕੀਤੀ ਜਾਵੇ।ਇਸ ਵਿੱਚ ਜੀ.ਓ.ਜੀ ਦੀ ਫੀਡਬੈਕ ਵੀ ਲਈ ਜਾਵੇ ਅਤੇ ਕਿਸਾਨਾਂ ਦੀ ਬਿਆਨ ਵੀ ਲਏ ਜਾਣ।ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿੱਜੀ ਤੌਰ ‘ਤੇ ਆਪਣੇ-ਆਪਣੇ ਖੇਤਰਾਂ ਵਿੱਚ ਪਹੁੰਚ ਕਰਕੇ ਇਹ ਪੜਤਾਲ ਯਕੀਨੀ ਬਨਾਉਣ। ਉਨਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਖਰੀਦ 4 ਲੱਖ 56 ਹਜ਼ਾਰ 800 ਮੀਟਿਰਕ ਟਨ ਝੋਨੇ ਦੀ ਖ੍ਰੀਦ ਹੋਈ ਸੀ ਅਤੇ ਸਰਕਾਰ ਦਾ ਆਦੇਸ਼ ਸੀ ਕਿ ਪਿਛਲੇ 2 ਸਾਲਾਂ ਦੀ ਖਰੀਦ ਦੇ ਮੁਕਾਬਲੇ ਜੋ ਵੀ ਡੈਟਾ ਵੱਧ ਹੈ, ਉਸ ਅਨੁਸਾਰ ਇਸ ਵਾਰ ਖਰੀਦ ਕੀਤੀ ਜਾਵੇ।ਇਸ ਅਨੁਸਾਰ ਝੋਨੇ ਦੀ ਸਰਕਾਰੀ ਖਰੀਦ ਕੀਤੀ ਜਾਣੀ ਸੀ, ਪਰ ਕਈ ਮੰਡੀਆਂ ਦੀ ਖਰੀਦ ਦਾ ਟੀਚਾ ਵੱਧ ਗਿਆ ਹੈ।ਜਿਲ੍ਹੇ ਦੀ ਖ੍ਰੀਦ 4 ਲੱਖ 74 ਹਜ਼ਾਰ ਮੀਟਰਕ ਟਨ ਨੂੰ ਵੀ ਪਾਰ ਕਰ ਚੁੱਕੀ ਹੈ।
                   ਇਸ ਮੌਕੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਡੀ.ਐਮ.ਟੀ ਕੰਵਲਜੀਤ ਸਿੰਘ, ਐਸ.ਡੀ.ਐਮ ਅਮਨਪ੍ਰੀਤ ਸਿੰਘ, ਐਸ.ਡੀ.ਐਮ ਬੀਨਿਚ, ਡੀ.ਐਫ.ਐਸ.ਸੀ ਰਾਜ ਰਿਸ਼ੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …