ਅੰਮ੍ਰਿਤਸਰ 10 ਨਵੰਬਰ (ਖੁਰਮਣੀਆਂ) – ਸਟੈਨਫੋਰਡ ਯੂਨੀਵਰਸਿਟੀ ਨੇ ਪਬਲਿਸ਼ਿੰਗ ਹਾਊਸ ਐਲਸੇਵੀਅਰ ਅਤੇ ਸਾਇਟੈੱਕ ਸਟ੍ਰੈਟਿਜੀਜ਼ ਨਾਲ ਮਿਲ ਕੇ 2021
ਵਿੱਚ ਵਿਸ਼ਵ ਦੇ ਸਰਵੋਤਮ ਵਿਗਿਆਨੀਆਂ ਦੀ 2% ਰੈਂਕਿੰਗ ਬਣਾਈ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਗਭਗ 13 ਵਿਗਿਆਨੀ ਇਹਨਾਂ ਆਲਾ ਦਰਜੇ ਵਿਗਿਆਨੀਆਂ ਵਿਚ ਸ਼ਾਮਿਲ ਹਨ।ਇਹ ਸਿਖਰ 2% ਸੂਚੀ ਵਿੱਚ ਦੁਨੀਆ ਭਰ ਦੇ ਵਿਗਿਆਨੀਆਂ ਦੇ ਨਾਮ (ਸਮੁੱਚੀ ਅਤੇ ਵਿਸ਼ੇ ਅਨੁਸਾਰ ਦਰਜਾਬੰਦੀ) ਸ਼ਾਮਲ ਹਨ ਜਿਨ੍ਹਾਂ ਦੇ ਪ੍ਰਕਾਸ਼ਨਾਂ ਨੂੰ ਅਕਸਰ ਦੂਜੇ ਲੇਖਕਾਂ ਦੁਆਰਾ ਮਾਪਦੰਡਾਂ ਵਿੱਚੋਂ ਵਧੀਆ ਦਰਸਾਇਆ ਜਾਂਦਾ ਹੈ। ਇਸ ਸੂਚੀ ਵਿੱਚ ਦੁਨੀਆ ਭਰ ਦੇ ਲਗਭਗ 1,90,000 ਵਿਗਿਆਨੀ ਸ਼ਾਮਲ ਹਨ।
ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਿਗਿਆਨੀ, ਡਾ. ਨਰਪਿੰਦਰ ਸਿੰਘ, ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਨੇ ਆਪਣੀ ਖੋਜ ਸਦਕਾ ਵਿਸ਼ਵ ਦੇ 6373 ਸ਼ਿਖਰ ਦੇ ਵਿਗਿਆਨੀਆਂ ਵਿਚ ਸ਼ਾਮਿਲ ਹੋ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।ਹਾਲ ਹੀ ਵਿੱਚ ਭਾਰਤੀ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਨੇ ਅਕਤੂਬਰ 26, 2021 ਵਿਚ ਉਨ੍ਹਾਂ ਨੂੰ ਖੇਤੀਬਾੜੀ ਵਿਗਿਆਨੀ ਪ੍ਰੋਫੈਸਰ ਕ੍ਰਿਸ਼ਨਾ ਸਹਾਇ ਬਿਲਗਰਾਮੀ ਮੈਮੋਰੀਅਲ ਮੈਡਲ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਡਾ. ਸਿੰਘ ਫੂਡ ਸਾਇੰਸ ਅਤੇ ਟੈਕਨਾਲੋਜੀ ਵਿੱਚ ਆਪਣੀ ਖੋਜ ਲਈ ਅੰਤਰਰਾਸ਼ਟਰੀ ਪੱਧਰ `ਤੇ ਪ੍ਰਸਿੱਧ ਹਨ ਅਤੇ ਉਨ੍ਹਾਂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਰਫੀ ਅਹਮਦ ਕਿਦਵਈ ਐਵਾਰਡ ਵੀ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤਾ ਗਿਆ ਹੈ।ਇਸੇ ਤਰ੍ਹਾਂ ਜੇਸੀਬੋਜ਼ ਨੈਸ਼ਨਲ ਫੈਲੋਸ਼ਿਪ ਵਰਗੇ ਕਈ ਰਾਸ਼ਟਰੀ ਪੁਰਸਕਾਰ ਵੀ ਉਹਨਾਂ ਪ੍ਰਾਪਤ ਕੀਤੇ ਹਨ। ਉਹ ਸੀਰੀਅਲਜ਼ (ਖਾਣ ਵਾਲੀ ਵਸਤੂ) ਐਂਡ ਗ੍ਰੇਨ (ਦਾਨੇ) ਐਸੋਸੀਏਸ਼ਨ (ਸਾਬਕਾ ਐਸੋਸੀਏਸ਼ਨ ਆਫ਼ ਸੀਰੀਅਲ ਕੈਮਿਸਟ ਇੰਟਰਨੈਸ਼ਨਲ), ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼, ਇੰਡੀਆ, ਐਸੋਸੀਏਸ਼ਨ ਆਫ਼ ਫੂਡ ਸਾਇੰਟਿਸਟ ਅਤੇ ਟੈਕਨਾਲੋਜਿਸਟ ਇੰਡੀਆ ਦੇ ਵੀ ਫੈਲੋ ਹਨ ।
ਭਾਰਤ ਦੇ ਸਾਰੇ ਵਿਗਿਆਨੀਆਂ ਸਮੇਤ ਡਾ. ਸਿੰਘ ਦੀ ਸਮੁੱਚੀ ਦਰਜਾਬੰਦੀ ਵਿਸ਼ਵ ਦੀ 2% ਸੂਚੀ ਵਿੱਚ ਦਰਜਾਬੰਦੀ ਵਾਲੇ 3352 ਭਾਰਤੀ ਵਿਗਿਆਨੀਆਂ ਵਿੱਚੋਂ 32 ਹੈ। ਇਸੇ ਤਰ੍ਹਾਂ 87 ਭਾਰਤੀ ਵਿਗਿਆਨੀਆਂ ਵਿੱਚੋਂ ਡਾ. ਸਿੰਘ ਖੇਤੀਬਾੜੀ ਖੇਤਰ ਵਿੱਚ ਵੀ ਪਹਿਲੇ ਸਥਾਨ `ਤੇ ਹਨ, ਜਦਕਿ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ, ਜੀ. ਐਨ. ਡੀ. ਯੂ. ਦੇ ਡਾ. ਅੰਮ੍ਰਿਤਪਾਲ ਕੌਰ ਅਤੇ ਡਾ: ਮਨਿੰਦਰ ਕੌਰ ਦੋਵੇਂ 25ਵੇਂ ਅਤੇ 44ਵੇਂ ਸਥਾਨ `ਤੇ ਹਨ। ਡਾ. ਵੰਦਨਾ ਭੱਲਾ, ਕੈਮਿਸਟਰੀ ਵਿਭਾਗ ਅਤੇ ਡਾ. ਅੰਮ੍ਰਿਤਪਾਲ ਕੌਰ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੀ ਵਿਸ਼ਵ ਰੈਂਕਿੰਗ ਕ੍ਰਮਵਾਰ 78,810 ਅਤੇ 80,757 ਹੈ। ਸੂਚੀ ਵਿੱਚ ਹੋਰ ਵਿਗਿਆਨੀ ਡਾ. ਜਤਿੰਦਰ ਕੁਮਾਰ (1,20,479), ਡਾ. ਮਨਿੰਦਰ ਕੌਰ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ (1,23,644), ਡਾ. ਰੇਣੂ ਭਾਰਦਵਾਜ, ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ (1,23,769), ਡਾ. ਮਨੋਜ ਕੁਮਾਰ, ਕੈਮਿਸਟਰੀ ਵਿਭਾਗ (1,27,989), ਡਾ: ਦਲਜੀਤ ਸਿੰਘ ਅਰੋੜਾ (ਸੇਵਾਮੁਕਤ ਪ੍ਰੋ.), ਮਾਈਕਰੋਬਾਇਓਲੋਜੀ ਵਿਭਾਗ (1,93,120), ਡਾ. ਸੁਖਲੀਨ ਬਿੰਦਰਾ ਨਾਰੰਗ (ਆਨਰੇਰੀ ਪ੍ਰੋ.), ਇਲੈਕਟ੍ਰੋਨਿਕਸ ਤਕਨਾਲੋਜੀ ਵਿਭਾਗ, (2,22,529), ਡਾ. ਸੁਭੀਤ ਕੁਮਾਰ ਜੈਨ, ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ (2,46,917), ਡਾ. ਪ੍ਰਭਪ੍ਰੀਤ ਸਿੰਘ (2,60,865), ਡਾ. ਟੀ. ਐਸ. ਲੋਬਨਾ, (ਸੇਵਾਮੁਕਤ ਪ੍ਰੋ.) ਕੈਮਿਸਟਰੀ ਵਿਭਾਗ (2,87,118) ਅਤੇ ਡਾ: ਪਲਵਿੰਦਰ ਸਿੰਘ, ਰਸਾਇਣ ਵਿਗਿਆਨ ਵਿਭਾਗ (3,32,473) ਰੈਕਿੰਗ ਤੇ ਹਨ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media