ਅੰਮ੍ਰਿਤਸਰ, 11 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਕੋਵਿਡ-19 ਕਾਰਨ ਪੈਦਾ ਹੋਈਆਂ
ਚੁਣੌਤੀਆਂ ਦੇ ਬਾਵਜ਼ੂਦ ਯੂਨੀਵਰਸਿਟੀ ਦੀਆਂ ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਕਾਲਜ ਦੇ ਬੀ.ਏ ਬੀ.ਐਡ 4 ਸਾਲਾ ਇੰਟਰਗ੍ਰੇਟਿਡ ਕੋਰਸ ਦੀ ਵਿਦਿਆਰਥਣ ਹਰਸ਼ਿਤਾ ਨੇ ਸਮੈਸਟਰ2 ’ਚ 86.8 ਪ੍ਰਤੀਸ਼ਤ ਨਾਲ ਯੂਨੀਵਰਸਿਟੀ ’ਚ ਪਹਿਲਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਆਸਥਾ ਬਜਾਜ ਸਮੈਸਟਰ 2 ਨੇ 85.8 ਪ੍ਰਤੀਸ਼ਤ ਨਾਲ ’ਵਰਸਿਟੀ ’ਚ ਦੂਜੀ ਪੁਜੀਸ਼ਨ ਹਾਸਲ ਕੀਤੀ। ਜਦਕਿ ਸਮੈਸਟਰਚੌਥਾ ਦੇ ਭਾਰਤ ਚੌਹਾਨ ਨੇ 86.4 ਫ਼ੀਸਦੀ ਨਾਲ ਯੂਨੀਵਰਸਿਟੀ ’ਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੂਰੀ ਮਿਹਨਤ ਅਤੇ ਯੂਨੀਵਰਸਿਟੀ ਦੀਆਂ ਵੱਖ-ਵੱਖ ਜਮਾਤਾਂ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ’ਚ ਬੀ.ਐਡ, ਐਮ.ਐਡ ਤੀਜਾ ਸਾਲ ਇੰਟਰਗ੍ਰੇਟਿਡ ਕੋਰਸ ’ਚ ਸਮੈਸਟਰ ਪਹਿਲਾਂ ਦੀ ਆਦਿੱਤੀ ਮਦਾਨ ਨੇ 80.8 ਫ਼ੀਸਦੀ ਨਾਲ ’ਵਰਸਿਟੀ ’ਚ ਪਹਿਲਾਂ, ਸਮੈਸਟਰ ਤੀਜ਼ਾ ਦੀ ਗੌਰੀ ਕਪੂਰ ਨੇ 78.8 ਪ੍ਰਤੀਸ਼ਤ ਨਾਲ ’ਵਰਸਿਟੀ ’ਚ ਚੌਥਾ, ਸਮੈਸਟਰ ਪੰਜਵਾਂ ਦੀ ਨੇਹਾ ਦੁੱਗਲ ਨੇ 86.3 ਪ੍ਰਤੀਸ਼ਤ ਅੰਕਾਂ ਨਾਲ ’ਵਰਸਿਟੀ ’ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਐਮ.ਐਡ ਦੀ ਸਮੈਸਟਰ ਪਹਿਲਾਂ ਦੀ ਮਨਪ੍ਰੀਤ ਕੌਰ ਨੇ 77.8 ਪ੍ਰਤੀਸ਼ਤ ਅੰਕ ਨਾਲ ਦੂਜਾ, ਸਮੈਸਟਰ ਤੀਜ਼ਾ ਦੀ ਕ੍ਰਿਤਿਕਾ ਅਰੋੜਾ ਨੇ 82.8 ਫੀਸਦੀ ਨਾਲ ਯੂਨੀਵਰਸਿਟੀ ਪਹਿਲਾ, ਬੀ.ਐਡ ਸਮੈਸਟਰ 5ਵਾਂ ਦੀ ਨਵਦਿੱਤਾ ਅਗਰਵਾਲ ਨੇ 78 ਪ੍ਰਤੀਸ਼ਤ ਅੰਕਾਂ ਨਾਲ ਵਰਸਿਟੀ ’ਚ ਤੀਜ਼ਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਫੈਕਲਟੀ ਅਤੇ ਵਿਦਿਆਰਥੀਆਂ ਦੀ ਪੂਰੀ ਮਿਹਨਤ ਨਾਲ ਕਾਲਜ ਨੇ ਆਉਣ ਵਾਲੇ ਸਾਲਾਂ ’ਚ ਸਫਲਤਾ ਦੇ ਸਿਖਰ ਨੂੰ ਪ੍ਰਾਪਤ ਕੀਤਾ ਹੈ।
ਇਸ ਮੌਕੇ ਕਾਲਜ ਦੇ ਫੈਕਲਟੀ ਨੇ ਖੁਸ਼ੀ ਜਾਹਿਰ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਸੁਨਿਹਰੇ ਭਵਿੱਖ ਅਤੇ ਸਫ਼ਲਤਾ ਲਈ ਅਸ਼ੀਰਵਾਦ ਦਿੱਤਾ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media