ਅੰਮ੍ਰਿਤਸਰ, 11 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਸਿਵਲ ਮੂਟ ਕੋਰਟਸ ਕਰਵਾਏ ਗਏ। ਕਾਲਜ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਡਾ.
ਜਸਪਾਲ ਸਿੰਘ ਦੇ ਯਤਨਾਂ ਸਦਕਾ ਕਰਵਾਏ ਮੂਟ ਕੋਰਟਸ ’ਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਢੰਡ, ਇੰਦਰਜੀਤ ਸਿੰਘ ਅਰੀ ਸੈਕਟਰੀ ਤੋਂ ਇਲਾਵਾ ਰਾਕੇਸ਼ ਮਹਿੰਦਰੂ, ਰਾਜਪਾਲ ਸਿੰਘ, ਦੀਪਕ ਪਿਪਲਾਨੀ, ਮਨਦੀਪ ਸਿੰਘ ਅਰੋੜਾ, ਮਨਮੋਹਨ ਪ੍ਰਤਾਪ ਸਿੰਘ ਗਿੱਲ, ਵਿਸ਼ਾਲ ਗੋਗਨਾ ਅਤੇ ਗੁਰਪ੍ਰੀਤ ਸਿੰਘ ਪਾਹਵਾ ਸੀਨੀਅਰ ਐਡਵੋਕੇਟ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਨੇ ਪ੍ਰੀਜਾਈਡਿੰਗ ਅਫ਼ਸਰਾਂ ਵਜੋਂ ਕੰਮ ਕੀਤਾ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਮੂਟ ਕੋਰਟਾਂ ’ਚ ਬੀ.ਕਾਮ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 9ਵਾਂ, ਐਲ.ਐਲ.ਬੀ (ਤਿੰਨ ਸਾਲਾ ਕੋਰਸ) ਸਮੈਸਟਰ 5ਵਾਂ ਅਤੇ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 9ਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵੱਖ-ਵੱਖ ਤਰ੍ਹਾਂ ਦੇ ਕੇਸਾਂ ਦੇ ਬਾਰੇ ਜਿਵੇਂ ਕਿ ਤਲਾਕ, ਚਾਈਲਡ ਕਸਟਡੀ, ਟਰੇਡਮਾਰਕ, ਟਾਰਟ ਲਾਅ ਆਦਿ ਨਾਲ ਸਬੰਧਿਤ ਕੇਸ ਪੇਸ਼ ਕੀਤੇ ਗਏ।ਕੱਝ ਵਿਦਿਆਰਥੀਆਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਆਨਲਾਈਨ ਮੂਟ ’ਚ ਭਾਗ ਲਿਆ।ਉਨ੍ਹਾਂ ਕਿਹਾ ਕਿ ਮੂਟ ਕੋਰਟਸ ’ਚ ਹਾਜ਼ਰ ਹੋਣ ਵਾਲੇ ਸਾਰੇ ਵਿਦਿਆਰਥੀਆਂ ਵਲੋਂ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਦਾ ਪਾਲਣ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਆਪਣੇ ਆਪਣੇ ਕੇਸ ਇੰਚਾਰਜ਼ ਅਧਿਆਪਕਾਂ ਡਾ. ਸੀਮਾ ਰਾਣੀ ਕੋਆਰਡੀਨੇਟਰ ਪ੍ਰੈਕਟੀਕਲ ਟ੍ਰੇਨਿੰਗ, ਡਾ. ਹਰਪ੍ਰੀਤ ਕੌਰ, ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਪਵਨਦੀਪ ਕੌਰ, ਪ੍ਰੋ: ਰਾਹੁਲ ਕੰਗਨੀਵਾਲ, ਪ੍ਰੋ: ਅਨੀਤਾ ਸ਼ਰਮਾ, ਪ੍ਰੋ: ਹਰਜੋਤ ਕੌਰ, ਪ੍ਰੋ: ਨਰੇਸ਼ ਅਤੇ ਪ੍ਰੋ: ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਪੇਸ਼ ਕੀਤੇ।ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰੀਜਾਈਡਿੰਗ ਅਫ਼ਸਰਾਂ ਵਲੋਂ ਮੂਟ ਸਬੰਧੀ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਕੇਸਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਵਲੋਂ ਕਾਰਵਾਈ ਗਈ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਮੂਟ ਕੋਰਟ ’ਚ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਪ੍ਰਭਾਕਰ, ਡਾ. ਪੂਰਨਿਮਾ ਖੰਨਾ, ਡਾ. ਰੇਨੂੰ ਸੈਣੀ, ਪ੍ਰੋ: ਉਤਕਰਸ਼ ਸੇਠ, ਡਾ. ਨਿਧੀ ਸੈਣੀ, ਪ੍ਰੋ: ਹਰਕੰਵਲ ਕੌਰ, ਪ੍ਰੋ: ਰਿਚਾ ਜੋਸ਼ੀ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ-ਰੋਜ਼ਾ ਗੋਸ਼ਟੀ ਭਾਗ-ਪਹਿਲਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ …
Punjab Post Daily Online Newspaper & Print Media