Tuesday, November 24, 2026

ਔਜਲਾ ਵਲੋਂ ਸ਼ਹਿਰ ਦੇ ਸੁੰਦਰੀਕਰਨ ਦੀ ਸ਼ੁਰੂਆਤ

ਸ਼ਹਿਰ ਦੀਆਂ ਸੜਕਾਂ ‘ਤੇ ਵਿਖਾਈ ਦੇਣਗੇ ਸੁੰਦਰ ਫੁੱਲ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਸੁਨੀਲ ਦੱਤੀ ਵਲੋਂ ਅੱਜ ਕਮਿਸ਼ਨਰ ਨਗਰ ਨਿਗਮ ਮਲਵਿੰਦਰ ਸਿੰਘ ਜੱਗੀ ਦੀ ਹਾਜ਼ਰੀ ਵਿੱਚ ਲਾਰੈਂਸ ਰੋਡ ਵਿਖੇ ਫੁੱਲਾਂ ਦੀਆਂ ਟੋਕਰੀਆਂ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਥੇ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਇਹ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਨੂੰ ਵਿਦੇਸ਼ੀ ਸ਼ਹਿਰਾਂ ਦੀ ਤਰਾਂ ਸੁੰਦਰ ਬਣਾਇਆ ਜਾਵੇ।ਇਸ ਲਈ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਜਿੰਨਾਂ ਵਿੱਚ ਸਿਵਲ ਲਾਇਨ ਖੇਤਰ ਮਾਲ ਰੋਡ ਆਦਿ ਅਤੇ ਸਾਰੇ ਪ੍ਰਮੁੱਖ ਚੌਕਾਂ ਵਿੱਚ ਫੁੱਲਾਂ ਲੱਦੀਆਂ ਟੋਕਰੀਆਂ ਨਜ਼ਰ ਆਉਣਗੀਆਂ।ਔਜਲਾ ਨੇ ਦੱਸਿਆ ਕਿ ਇਸ ਲਈ ਨਰਸਰੀ ਨੂੰ ਬਕਾਇਦਾ ਠੇਕਾ ਦਿੱਤਾ ਗਿਆ ਹੈ ਅਤੇ ਉਹ ਸਾਰਾ ਸਾਲ ਮੌਸਮ ਦੇ ਅਨੁਸਾਰ ਇੰਨਾਂ ਲਾਇਟ ਦੇ ਪੋਲਾਂ ਨਾਲ ਫੁੱਲਾਂ ਦੇ ਗਮਲੇ ਲਗਾ ਕੇ ਫੁੱਲ ਲਗਾਉਣਗੇ ਅਤੇ ਉਨਾਂ ਦੀ ਸੰਭਾਲ ਕਰਨਗੇ।ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸੈਲਾਨੀਆਂ ਕਰਕੇ ਚੱਲ ਰਿਹਾ ਹੈ ਅਤੇ ਸਾਡੀ ਕੋਸ਼ਿਸ਼ ਸੈਲਾਨੀਆਂ ਨੂੰ ਵੱਧ ਤੋਂ ਵੱਧ ਦਿਨ ਇਥੇ ਰੋਕਣ ਦੀ ਹੈ, ਤਾਂ ਜੋ ਸ਼ਹਿਰ ਦਾ ਕਾਰੋਬਾਰ ਵਧੇ ਫੁੱਲੇ।ਉਨਾਂ ਕਿਹਾ ਕਿ ਸੜਕਾਂ ‘ਤੇ ਟ੍ਰੈਫਿਕ ਵਧੀ ਹੈ ਅਤੇ ਕੋਸ਼ਿਸ਼ ਹੈ ਕਿ ਹਰੇਕ ਸੜਕ ਉਤੇ ਉਸ ਦੀ ਲੋੜ ਅਤੇ ਸਮਰੱਥਾ ਅਨੁਸਾਰ ਟ੍ਰੈਫਿਕ ਬਹਾਲ ਕੀਤੀ ਜਾਵੇ। ਇਸ ਲਈ ਆਟੋ ਰਿਕਸ਼ੇ ਨੂੰ ਵੱਖ-ਵੱਖ ਰੰਗਾਂ ਦੀਆਂ ਪਲੇਟਾਂ ਲਗਾ ਕੇ ਆਪਣੇ ਆਪਣੇ ਰੂਟ ‘ਤੇ ਕੇਂਦਰਿਤ ਕੀਤ ਕਾ ਰਿਹਾ ਹੈ।ਇਸ ਨਾਲ ਉਨਾਂ ਦਾ ਰੋਟੀ-ਪਾਣੀ ਵੀ ਚੱਲਦਾ ਰਹੇ ਤੇ ਟ੍ਰੈਫਿਕ ਵਿਚ ਵੀ ਵਿਘਨ ਨਾ ਆਵੇ।
                 ਸੁਨੀਲ ਦੱਤੀ ਨੇ ਕਿਹਾ ਕਿ ਜਿਸ ਤਰਾਂ ਕਾਰਪੋਰੇਸ਼ਨ ਵਲੋਂ ਯੋਜਨਾਬੰਦੀ ਕਰਕੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਉਸ ਨਾਲ ਸ਼ਹਿਰ ਦੀ ਦਿਸ਼ਾ ਬਦਲ ਜਾਵੇਗੀ ਅਤੇ ਇਕ ਸੁੰਦਰ ਮਾਹੌਲ ਵੇਖਣ ਨੂੰ ਮਿਲੇਗਾ।ਉਨਾਂ ਕਾਰਪੋਰੇਸ਼ਨ ਅਧਿਕਾਰੀਆਂ ਦੀ ਪਿੱਠ ਥਾਪੜਦੇ ਸ਼ਹਿਰ ਦੀ ਸੁੰਦਰਤਾ ਲਈ ਲਗਾਤਾਰ ਯਤਨਸ਼ੀਲ ਰਹਿਣ ਦਾ ਸਬਕ ਦਿੱਤਾ।
              ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਐਸ.ਈ ਕਾਰਪੋਰੇਸ਼ਨ, ਡਾ. ਯੋਗੇਸ਼ ਕੁਮਾਰ, ਕੌਸਲਰ ਸੋਨੂੰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …