ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਯੂਥ ਆਗੂ ਦਰਸ਼ਨ ਸਿੰਘ ਢਿੱਲੋਂ ਤੇ ਇੰਸਪੈਕਟਰ ਨਿਸ਼ਾਨ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ
ਨਜ਼ਦੀਕੀ ਰਿਸ਼ਤੇਦਾਰ (ਸਾਲਾ) ਸੁਖਦੀਪ ਸਿੰਘ ਛੀਨਾ ਪਿੰਡ ਝੰਜੋਟੀ ਜਿਲ੍ਹਾ ਅੰਮ੍ਰਿਤਸਰ ਦੀ ਬੀਤੇ ਦਿਨ ਵਿਦੇਸ਼ ਵਿੱਚ ਸੜਕ ਹਾਦਸੇ ‘ਚ ਮੌਤ ਹੋ ਗਈ।ਮ੍ਰਿਤਕ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਝੰਜੋਟੀ ਵਿਖੇ ਕਰ ਦਿੱਤਾ ਗਿਆ।ਸੁਖਦੀਪ ਸਿੰਘ ਛੀਨਾ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੇ ਫੁਰਮਾਨ ਸਿੰਘ ਤੇ ਅਹਿਮੀਅਤ ਪ੍ਰੀਤ ਕੌਰ ਨੂੰ ਛੱਡ ਗਿਆ ਹੈ।
ਪਰਿਵਾਰ ਨਾਲ ਦੁੱਖ ਵੰਡਾਉਂਦਿਆ ਉਪ ਮੁੱਖ ਮੰਤਰੀ ਪੰਜਾਬ ਓ.ਪੀ ਸੋਨੀ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਬਤਰਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ, ਕੌਂਸਲਰ ਪਰਮਜੀਤ ਸਿੰਘ ਚੋਪੜਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਮਨਿੰਦਰਜੀਤ ਸਿੰਘ ਠੇਕੇਦਾਰ ਟਰੱਸਟੀ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ, ਓ.ਪੀ ਸੋਨੀ ਦੇ ਓ.ਐਸ.ਡੀ ਸੰਜੀਵ ਸ਼ਰਮਾ ਤੇ ਸਿਆਸੀ ਸਕੱਤਰ ਦੁਆਰਕਾ ਦਾਸ, ਸੰਜੀਵ ਸ਼ਿੰਗਾਰੀ, ਅਕਾਲੀ ਦਲ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ, ਅਕਾਲੀ ਜੱਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਯੂਥ ਅਕਾਲੀ ਆਗੂ ਹਰਪਾਲ ਸਿੰਘ ਮਾਲਾਖੇੜੀ, ਅਸ਼ੋਕ ਭਗਤ, ਰਾਜੂ ਪਹਿਲਵਾਨ, ਬਾਬਾ ਸੁੱਚਾ ਸਿੰਘ ਕਾਰਸੇਵਾ ਸ੍ਰੀ ਅਨੰਦਪੁਰ ਸਾਹਿਬ ਵਾਲੇ, ਏ.ਪੀ.ਆਰ.ਓ ਯੋਗੇਸ਼ ਸ਼ਰਮਾ ਆਦਿ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media