Wednesday, April 15, 2026

ਪੰਜਾਬ ਲੋਕਹਿੱਤ ਪਾਰਟੀ ਸਭ ਵਰਗਾਂ ਨੂੰ ਜੰਨਸਖਿਆ ਦੇ ਅਧਾਰ ‘ਤੇ ਦੇਵੇਗੀ ਰਾਜ ਦਰਬਾਰ ‘ਚ ਹਿੱਸੇਦਾਰੀ – ਸੱਗੂ

ਸਭ ਲੋਕਾਂ ਨੂੰ ਮਿਲੇਗਾ ਬਰਾਬਰਤਾ ਅਤੇ ਸਮਾਨਤਾ ਦਾ ਅਧਿਕਾਰ – ਕੁਲਵੰਤ ਮੱਲ੍ਹੀ

ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ) – ਪੱਛੜੇ ਵਰਗ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਪੰਜਾਬ ਲੋਕਹਿੱਤ ਪਾਰਟੀ ਦੀ ਸਰਕਾਰ ਆਉਣ ‘ਤੇ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।ਪਾਰਟੀ ਦੇ ਸਟੇਟ ਵਾਇਸ ਪ੍ਰਧਾਨ ਕੁਲਵੰਤ ਸਿੰਘ ਮੱਲ੍ਹੀ ਅਤੇ ਕੋਆਰਡੀਨੇਟਰ ਨਰਿੰਦਰ ਸਿੰਘ ਸੱਗੂ ਨੇ ਗੱਲਬਾਤ ਕਰਦਿਆਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਲੋਕਹਿੱਤ ਪਾਰਟੀ ਨੂੰ ਸਥਾਪਨਾ ਨੂੰ ਅੱਜ 23 ਦਿਨ ਹੋਣ ਦੇ ਬਾਵਜ਼ੂਦ ਪੰਜਾਬ ਦੇ ਲੋਕਾਂ ਵਲੋਂ ਇਕ ਚੰਗਾ ਹੁੰਗਾਰਾ ਮਿਲ ਰਿਹਾ ਹੈ।ਜਿਸ ਦੀ ਮਿਸਾਲ ਹਮਖਿਆਲੀ ਸਿਆਸੀ ਪਾਰਟੀਆਂ ਵਲੋਂ ਪੰਜਾਬ ਲੋਕਹਿੱਤ ਪਾਰਟੀ ਨਾਲ ਕੀਤਾ ਗਿਆ ਗੱਠਜੋੜ ਹੈ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਪੰਜਾਬ ਲੋਕਹਿੱਤ ਪਾਰਟੀ ਦੀ ਹੀ ਬਣੇਗੀ।ਨਰਿੰਦਰ ਸੱਗੂ ਨੇ ਕਿਹਾ ਕਿ ਪੰਜਾਬ ਲੋਕਹਿੱਤ ਪਾਰਟੀ ਪੰਜਾਬ ਦੇ ਹਰ ਵਰਗ ਨੂੰ ਉਸ ਦੀ ਜੰਨਸਖਿਆ ਦੇ ਅਧਾਰ ‘ਤੇ ਬਣਦੀ ਹਿੱਸੇਦਾਰੀ ਦੀਆਂ ਸੀਟਾਂ ਦੇਣ ਲਈ ਵਚਨਬੱਧ ਹੈ ਅਤੇ ਪਾਰਟੀ ਸੁਪਰੀਮੋ ਮਲਕੀਤ ਸਿੰਘ ਬੀਰਮੀ ਪੰਜਾਬ ਲੋਕਹਿੱਤ ਪਾਰਟੀ 2022 ਚੋਣਾਂ ਲਈ ਗਠਜੋੜ ਦੀਆਂ 117 ਸੀਟਾਂ ‘ਤੇ ਉਮੀਦਵਾਰਾਂ ਦਾ ਜਲਦੀ ਐਲਾਣ ਕਰਨ ਜਾ ਰਹੇ ਹਨ।ਉਨਾਂ ਕਿਹਾ ਕਿ ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਭਰਿਸ਼ਟਾਚਾਰ ਮੁਕਤ, ਮਾਫੀਆ ਰਹਿਤ ਰਾਜ ਪ੍ਰਬੰਧ ਦੇਣ ਦਿੱਤਾ ਜਾਵੇਗਾ। ਪੰਜਾਬ ਲੋਕਹਿੱਤ ਪਾਰਟੀ ਦੀ ਗਠਜੋੜ ਸਰਕਾਰ ਪੰਜਾਬ ਵਿਚੋਂ ਇੰਸਪੈਕਟਰੀ ਰਾਜ ਦਾ ਸਿਸਟਮ ਖਤਮ ਅਤੇ ਅਮਨ ਕਾਨੂੰਨ ਬਹਾਲ ਕਰੇਗੀ।
                        ਕੁਲਵੰਤ ਸਿੰਘ ਮੱਲ੍ਹੀ ਅਤੇ ਨਰਿੰਦਰ ਸੱਗੂ ਨੇ ਪੰਜਾਬ ਵਾਸੀਆਂ ਨੂੰ ਅਸੀਂ ਕੀਤੀ ਕਿ ਉਹ ਆਉਣ ਵਾਲੀਆਂ 2022 ਚੋਣਾਂ ਵਿੱਚ ਪੰਜਾਬ ਲੋਕਹਿੱਤ ਪਾਰਟੀ ਦੇ ਸੂਝਵਾਨ, ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰਕੇ ਪੰਜਾਬ ਲੋਕਹਿੱਤ ਪਾਰਟੀ ਗਠਜੋੜ ਦੀ ਸਰਕਾਰ ਬਣਾਉਣ ਤਾਂ ਜੋ ਲੋਕਾਂ ਦਾ ਲੋਕਾਂ ਲਈ ਰਾਜ ਪ੍ਰਬੰਧ ਸਥਾਪਿਤ ਕੀਤਾ ਜਾ ਸਕੇ।
              ਇਸ ਮੌਕੇ ਪੰਜਾਬ ਲੋਕਹਿੱਤ ਪਾਰਟੀ ਦੇ ਅਹੁੱਦੇਦਾਰ ਗੁਰਮੇਜ ਸਿੰਘ ਮਠਾਰੂ, ਰਮੇਸ਼ ਰਾਣੀ ਇੰਚਾਰਜ਼ ਇਸਤਰੀ ਵਿੰਗ ਪੰਜਾਬ, ਗੁਰਪ੍ਰੀਤਮ ਸਿੰਘ ਚੀਮਾ, ਬਲਵਿੰਦਰ ਸਿੰਘ ਸਰੀਂਹ, ਰਾਜਿੰਦਰ ਸਿੰਘ ਸਫਰ, ਗੁਰਮੁੱਖ ਸਿੰਘ ਆਦਿ ਵੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …