Saturday, November 7, 2026

ਸੁਖਦੇਵ ਸਿੰਘ ਢੀਂਡਸਾ ਨੇ ਮਨਿੰਦਰ ਸਿੰਘ ਬਰਾੜ ਨਾਲ ਕੀਤਾ ਦੁੱਖ ਸਾਂਝਾ

ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅੱਜ ਸਰਕਾਰੀ ਵੁਮੈਨ ਕਾਲਜ ਪਟਿਆਲਾ ਦੀ ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਬਰਾੜ੍ਹ ਦੇ ਦੇਹਾਂਤ ‘ਤੇ ਬਰਾੜ੍ਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾ ਦੇ ਗ੍ਰਹਿ ਪੁੱਜੇ।ਸ਼੍ਰੀਮਤੀ ਬਰਾੜ੍ਹ ਦੇ ਸਪੁੱਤਰ ਮਨਿੰਦਰ ਸਿੰਘ ਬਰਾੜ੍ਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਦਫਤਰ ਸਕੱਤਰ ਹਨ।ਢੀਂਡਸਾ ਨੇ ਸ਼੍ਰੀਮਤੀ ਬਰਾੜ੍ਹ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਤਵੰਤ ਕੌਰ ਬਰਾੜ੍ਹ ਦਾ ਸਿੱਖਿਆ ਦੇ ਖੇਤਰ ‘ਚ ਅਹਿਮ ਯੋਗਦਾਨ ਰਿਹਾ ਹੈ।ਬਰਾੜ੍ਹ ਪਰਿਵਾਰ ਨੇ ਜਿਥੇ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਲਈ ਵਾਹ ਲਾਈ ਹੈ, ਉਥੇ ਸੰਗਰੂਰ ਦੇ ਵਿਕਾਸ ‘ਚ ਵੀ ਉਨਾਂ ਦਾ ਖਾਸ ਯੋਗਦਾਨ ਰਿਹਾ ਹੈ।
                       ਇਸ ਮੌਕੇ ਅਜੀਤ ਸਿੰਘ ਬਰਾੜ੍ਹ, ਨਿਧੜਕ ਸਿੰਘ ਬਰਾੜ, ਓ.ਐਸ.ਡੀ ਜਸਵਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਜੌਹਲ ਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …