ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਯੂ.ਕੇ.ਸੀ ਕਲੱਬ ਸਥਿਤ ਕੈਨਾਈਨ ਕਲੱਬ ਵਲੋਂ ਰਣਜੀਤ ਐਵਨਿਊ ਗਰਾਊਂਡ ਵਿਖੇ ਡਾਗ ਸ਼ੋਅ ਐਤਵਾਰ ਸਵੇਰੇ 10
ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਕੈਨਾਈਨ ਕਲੱਬ ਦੇ ਪ੍ਰਧਾਨ ਰਾਜਨ ਡੰਗ ਤੇ ਸਕੱਤਰ ਜਨਰਲ ਜਗਦੀਪ ਸਿੰਘ ਲਵਲੀ ਨੇ ਦੱਸਿਆ ਕਿ ਇਸ ਡੌਗ ਸ਼ੋਅ ਵਿਚ ਦੁਨੀਆਂ ਭਰ ਦੇ ਪ੍ਰਚੱਲਤ ਕੁਤਿਆਂ ਨੂੰ ਡਾਗ ਪ੍ਰੇਮੀਆਂ ਵਲੋਂ ਪ੍ਰਦਰਸ਼ਿਤ ਕੀਤਾ ਜਾਵੇਗਾ।ਇਸ ਸ਼ੋਅ ਵਿੱਚ ਵੱਖ-ਵੱਖ ਬਰੀਡ ਦੇ ਕੁੱਤੇ ਭਾਗ ਲੈ ਰਹੇ ਹਨ, ਜਿਨਾਂ ‘ਚੋਂ ਵਿਜੇਤਾ ਚੁਣੇ ਜਾਣਗੇ।ਇਸ ਸ਼ੌਅ ਵਿੱਚ ਅਮਰੀਕਨ ਬੁਲੀ ਦਾ ਵਿਸ਼ੇਸ਼ ਸ਼ੌਅ ਵੀ ਰੱਖਿਆ ਗਿਆ ਹੈ, ਜਿਸ ਲਈ ਵੱਖਰਾ ਰਿੰਗ ਹੋਵੇਗਾ।ਉਨ੍ਹਾਂ ਦੱਸਿਆ ਕਿ ਕੁੱਤਿਆਂ ਦੀ ਚੋਣ ਕਰਨ ਲਈ ਜੱਜਾਂ ਦੇ ਪੈਨਲ ਵਿੱਚ ਸ੍ਰੀਰੰਗ ਡਰਪ ਪੂਨਾ, ਡਾ. ਅਜੇਪਾਲ ਮਾਂਗਟ ਲੁਧਿਆਣਾ, ਜਗਵਿੰਦਰ ਸੰਧੂ ਫਿਰੋਜ਼ਪੁਰ ਤੇ ਮਯੰਕ ਜੋਸ਼ੀ ਸ਼ਾਮਲ ਹਨ।
ਇਸ ਮੌਕੇ ਬਿਕਰਮਜੀਤ ਸਿੰਘ ਬਾਵਾ, ਸਮਾਟੀ ਮਹਾਜਨ, ਸ਼ਮਾ ਸ਼ਰਮਾ, ਹਰਜੋਧ ਸਿੰਘ ਛੀਨਾ, ਪੰਕਜ, ਵਿਕਾਸ ਸ਼ਰਮਾ, ਸੰਦੀਪ ਮਹਿਰਾ, ਡਾ. ਗਗਨਦੀਪ ਸਿੰਘ ਆਦਿ ਮੌਜ਼ੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media