ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ `ਸਵੱਛਤਾ` ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸਫਾਈ ਲਈ 2014
`ਚ ਸ਼ੁਰੂ ਕੀਤੇ ਸਵੱਛ ਭਾਰਤ ਅਭਿਆਨ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਮਿਊਨੀਟੀ ਫੈਸੀਲੀਟੇਟਰ ਨਗਰ ਨਿਗਮ ਮਿਸ ਪ੍ਰਿਯੰਕਾ ਨੇ ਸਰੋਤ ਵਕਤਾ ਵਜੋਂ ਸ਼ਿਰਕਤ ਕੀਤੀ।
ਮਿਸ ਪ੍ਰਿਯੰਕਾ ਨੇ ਆਪਣੇ ਸੰਬੋਧਨ `ਚ ਪਲਾਸਟਿਕ ਦੀ ਵਰਤੋਂ ਦੀ ਸਮੱਸਿਆ ਨੂੰ ਘਟਾਉਣ ਅਤੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ `ਚ ਸੁਧਾਰ ਬਾਰੇ ਦੱਸਿਆ।ਉਹਨਾਂ ਕਿਹਾ ਕਿ `ਸਵੱਛ ਭਾਰਤ ਅਭਿਆਨ` ਮਿਸ਼ਨ ਨੂੰ ਸਫਲ ਕਰਨ ਲਈ ਜਾਗਰੂਕਤਾ ਅਤੇ ਸੁਭਾਅ `ਚ ਤਬਦੀਲੀ ਲਿਆਉਣਾ ਲਾਜ਼ਮੀ ਕਾਰਕ ਹਨ।ਭਾਸ਼ਣ ਦੀ ਸਮਾਪਤੀ ‘ਚ ਉਹਨਾਂ ਨੇ ਇਹ ਆਸ ਜਤਾਈ ਕਿ ਵਲੰਟੀਅਰ ਆਪਣੀ ਅਸਲ ਜ਼ਿੰਦਗੀ `ਚ ਇਹਨਾਂ ਗੱਲਾਂ ਨੂੰ ਲਾਗੂ ਕਰਨਗੇ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਟੀਮ ਨੂੰ ਇਸ ਸਫਲ ਸੰਚਾਲਨ ਲਈ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਜ਼ਿੰਦਗੀ `ਚ ਸਫਾਈ ਰੱਖਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫਸਰ ਮਿਸ ਸੁਰਭੀ ਸੇਠੀ ਅਤੇ ਮਿਸ ਪ੍ਰਿਆ ਸ਼ਰਮਾ ਤੋਂ ਇਲਾਵਾ ਉਨਾਂ ਦੇ ਟੀਮ ਮੈਂਬਰ ਡਾ. ਹਰਮਿੰਦਰ ਸਿੰਘ, ਡਾ. ਸਾਹਿਲ ਗੁਪਤਾ ਅਤੇ ਮਿਸ ਰਵਿੰਦਰਪਾਲ ਕੌਰ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media