ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਉੱਭਾਵਾਲ ਤੋਂ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਯੂਥ ਆਗੂ ਲਖਵਿੰਦਰ ਲੱਖੀ ਅਤੇ ਪ੍ਰਧਾਨ
ਸੁਖਦੇਵ ਉੱਭਾਵਾਲ ਦੀ ਅਗਵਾਈ ਹੇਠ ਰਵਾਨਾ ਹੋਇਆ ਕਿਸਾਨਾਂ ਦਾ ਜਥਾ ਦਿੱਲੀ ਪਹੁੰਚ ਗਿਆ ਹੈ।ਕੁਲਵੀਰ ਕੋਹਲੀ ਨੇ ਦੱਸਿਆ ਕਿ ਅਜੇ ਕਿਸਾਨੀ ਸੰਘਰਸ਼ ਦੀ ਅੰਸ਼ਕ ਜਿੱਤ ਹੋਈ ਹੈ ਅਤੇ ਕਿਸਾਨ ਆਪਣੀਆਂ ਰਹਿੰਦੀਆਂ ਮੰਗਾਂ ਦੀ ਪੂਰਤੀ ਤੱਕ ਦਿੱਲੀ ਦੇ ਬਾਰਡਰਾਂ ‘ਤੇ ਡਟੇ ਰਹਿਣਗੇ।ਕਿਸਾਨ ਆਗੂ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਜਥਾ ਕਿਸਾਨੀ ਸੰਘਰਸ਼ ਦੇ ਦਿ ਲੀ ਮੋਰਚੇ ਦੀ ਵਰ੍ਹੇਗੰਢ ਮਨਾ ਕੇ ਹੀ ਵਾਪਸ ਪਰਤੇਗਾ।
ਇਸ ਮੌਕੇ ਸਤਨਾਮ ਸਿੰਘ ਧਾਲੀਵਾਲ, ਧੰਨ ਸਿੰਘ, ਨਰਿੰਦਰ ਸਿੰਘ ਨਿੰਦਾ, ਬਲਵਿੰਦਰ ਸਿੰਘ, ਨਛੱਤਰ ਸਿੰਘ, ਬੇਅੰਤ ਸਿੰਘ, ਪਰਗਟ ਸਿੰਘ, ਬਿੰਦਰੀ ਮਕੈਨਿਕ, ਬੂਟਾ ਸਿੰਘ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ, ਅਵਤਾਰ ਤਾਰ, ਕੁਲਵਿੰਦਰ, ਬੁੱਗਾ ਨੰਬਰਦਾਰ ਆਦਿ ਕਿਸਾਨ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media