Wednesday, August 26, 2026

ਹੱਡੀਆਂ ਦੇ ਜੋੜਾਂ ਤੇ ਨਿਊਰੋਲੋਜੀ ਦੇ ਚੈਕਅਪ ਸਬੰਧੀ ਫ੍ਰੀ ਮੈਡੀਕਲ ਕੈਂਪ

ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਮੁੱਖ ਦਫਤਰ ਬਨਾਰਸ ਬਾਗ ਵਿਖੇ ਪ੍ਰ੍ਈਮ ਮਲਟੀਸਪੈਸ਼ਲਿਟੀ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਹੱਡੀਆਂ, ਜੋੜਾਂ ਤੇ ਨਿਊਰੋਲੋਜੀ ਦੇ ਚੈਕਅਪ ਦਾ ਫ੍ਰੀ ਕੈਂਪ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ, ਗੁਰਿੰਦਰਜੀਤ ਸਿੰਘ ਵਾਲੀਆ, ਗੁਰਪਾਲ ਸਿੰਘ ਗਿੱਲ, ਮੱਘਰ ਸਿੰਘ ਸੋਹੀ, ਸੁਧੀਰ ਵਾਲੀਆ ਦੀ ਦੇਖ=ਰੇਖ ਹੇਠ ਲਗਾਇਆ ਗਿਆ।ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਵਿਸ਼ੇਸ ਤੌਰ ‘ਤੇ ਸ਼ਮੂਲੀਅਤ ਕੀਤੀ।ਸਟੇਜ਼ ਸੰਚਾਲਕ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਡਾ. ਚਰਨਜੀਤ ਸਿੰਘ ਉਡਾਰੀ ਨੇ ਕੈਬਨਿਟ ਮੰਤਰੀ ਦਾ ਸੁਆਗਤ ਕੀਤਾ।ਪਾਲਾ ਮੱਲ ਸਿੰਗਲਾ ਨੇ ਸੰਸਥਾ ਵਲੋਂ ਸਮਾਜਿਕ ਤੇ ਸਿਹਤ ਖੇਤਰ ਸਬੰਧੀ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਕੈਬਨਿਟ ਮੰਤਰੀ ਸਿੰਗਲਾ ਨੇ ਸੰਸਥਾ ਵਲੋਂ ਲੋਕ ਭਲਾਈ ਤੇ ਵਾਤਾਵਰਣ ਦੀ ਸੰਭਾਲ ਸਬੰਧੀ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ।
                   ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਪ੍ਰਾਈਮ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਹਰਸ਼ਵਰਧਨ ਖੁਰਾਣਾ ਦੀ ਅਗਵਾਈ ‘ਚ ਡਾ. ਉਪਿੰਦਰ ਸਿੰਘ, ਡਾ, ਸ਼ਵੇਤਾ, ਡਾ. ਸਿਮਰਨਜੀਤ ਕੌਰ ਦੇ ਨਾਲ ਸਟਾਫ ਨਰਸ ਦਵਿੰਦਰ ਕੌਰ, ਹਰਜੀਤ ਕੌਰ, ਚੇਤਨਾ, ਨੀਰਜ਼ (ਮਾਰਕੀਟਿੰਗ ਆਰਗੇਨਾਈਜ਼ਰ) ਸਾਹਿਬ ਸਿੰਘ (ਟੈਕਨੀਸ਼ੀਅਨ) ਨੇ ਮਰੀਜ਼ਾਂ ਦੇ ਚੈਕਅਪ ਸਬੰਧੀ ਤੇ ਮਹਾਸ਼ਾ ਸੁਰਿੰਦਰ ਪਾਲ ਗੁਪਤਾ, ਓ.ਪੀ ਅਰੋੜਾ, ਮਾਸਟਰ ਪਵਨ ਕੁਮਾਰ ਗਰਗ, ਪ੍ਰੇਮ ਚੰਦ ਗੁਪਤਾ, ਗੁਰਮੀਤ ਸਿੰਘ ਕਾਲੜਾ, ਮਹਿੰਦਰ ਸਿੰਘ ਸੰਧੂ, ਕੁਲਵੰਤ ਰਾਏ ਬਾਂਸਲ, ਸੁਰਜੀਤ ਸਿੰਘ ਢੀਂਡਸਾ, ਸੀਤਾ ਰਾਮ ਸਿੰਗਲਾ, ਹਰਚਰਨ ਸਿੰਘ ਸਿੱਧੂ, ਭੂਸ਼ਣ ਗੋਇਲ, ਰਮੇਸ਼ ਕੁਮਾਰ ਗੋਇਲ, ਅਵਤਾਰ ਸਿੰਘ ਦੁੱਗਾਂ, ਜਸਵੰਤ ਸਿੰਘ ਸਾਹੀ, ਰਮੇਸ਼ ਕੁਮਾਰੀ ਗੋਇਲ, ਕਮਲੇਸ਼ ਮੰਗਲਾ, ਸੁਖਦੇਵ ਕੌਰ ਸਿੱਧੂ ਆਦਿ ਨੇ ਪ੍ਰਬੰਧਕੀ ਸੇਵਾਵਾਂ ਨਿਭਾਈਆਂ।
ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ, ਡਾਕਟਰਾਂ ਤੇ ਸਟਾਫ ਨੂੰ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ, ਭੁਪਿੰਦਰ ਸਿੰਘ ਜੱਸੀ, ਡਾ. ਚਰਨਜੀਤ ਸਿੰਘ ਉਡਾਰੀ, ਗੁਰਪਾਲ ਸਿੰਘ ਗਿੱਲ, ਗੁਰਿੰਦਰਜੀਤ ਸਿੰਘ ਵਾਲੀਆ, ਸੁਧੀਰ ਵਾਲੀਆ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …