Tuesday, August 25, 2026

ਸਰਕਾਰੀ ਮਿਡਲ ਸਕੂਲ ਮਾਡਲ ਟਾਊਨ ਵਿਖੇ ਵਿਗਿਆਨ ਮੇਲੇ ਦਾ ਆਯੋਜਨ

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਮਿਡਲ ਸਕੂਲ ਮਾਡਲ ਟਾਊਨ ਨੰਬਰ 1 ਸ਼ੇਰੋਂ ਵਿਖੇ ਸਕੂਲ ਇੰਚਾਰਜ਼ ਸ਼ਿੰਦਰਪਾਲ ਕੌਰ ਦੀ ਅਗਵਾਈ ਹੇਠ ਵਿਗਿਆਨ ਮੇਲਾ ਲਾਇਆ ਗਿਆ।ਜਿਸ ਵਿਚ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਵਿਗਿਆਨ ਪਾਠਕ੍ਰਮ ਅਨੁਸਾਰ ਮਾਡਲ ਅਤੇ ਕਿਰਿਆਵਾਂ ਪੇਸ਼ ਕੀਤੀਆਂ। ਇਸ ਦੌਰਾਨ ਪਿੰਡ ਵਾਸੀਆਂ ਨੇ ਵਿਗਿਆਨ ਮੇਲੇ ਦਾ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਭੇਤ ਸਮਝਾਏ ਗਏ।ਇਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਰਾਜ ਸਿੰਘ ਅਤੇ ਵਿਦਿਆਰਥੀਆਂ ਨੇ ਵੀ ਵਿਗਿਆਨ ਮੇਲੇ ਵਿਚ ਸ਼ਿਰਕਤ ਕੀਤੀ।
ਇਸ ਸਮੇਂ ਸਰਪੰਚ ਗੁਰਚਰਨ ਸਿੰਘ ਰੇਲੂ, ਵਿਗਿਆਨ ਅਧਿਆਪਕ ਜਸਵੀਰ ਸਿੰਘ, ਸੰਜੀਵ ਕੁਮਾਰ, ਅਵਤਾਰ ਸਿੰਘ ਸ਼ੇਰੋਂ, ਮੈਡਮ ਮਨੀਸ਼ਾ, ਮੈਡਮ ਦੀਪਿਕਾ, ਮੈਡਮ ਵਨੀਤਾ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …