ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਮਾਸਟਰ ਪਰਮ ਵੇਦ, ਚਰਨ ਕਮਲ ਸਿੰਘ,ਮਾਸਟਰ ਹਰੀਸ਼
ਕੁਮਾਰ, ਸੁਖਦੀਪ ਸਿੰਘ, ਗੁਰਪਰੀਤ ਸਿੰਘ, ਅਮਨਦੀਪ ਸਿੰਘ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ (ਲੜਕੇ) ਵਿਖੇ ਤਰਕਸ਼ੀਲ ਪ੍ਰੋਗਰਾਮ ਦਿੱਤਾ ਗਿਆ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਵੇਲਾ ਵਿਹਾ ਚੱਕੀਆਂ ਰਸਮਾਂ ਤੇ ਰੂੜੀਵਾਦੀ ਵਿਚਾਰਾਂ ਦੀ ਹਨੇਰੀ ਗੁਫਾ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਸੋਚ ਕਿਸੇ ਵੀ ਵਰਤਾਰੇ ਦੀ ਸਚਾਈ ਤਕ ਪਹੁੰਚਣ ਲਈ ਇਕ ਵਿਧੀ ਹੈ।
ਜਿਸ ਵਿੱਚ ਪੰਜ ਮੁੱਖ ਪੜਾਅ ਨਿਰੀਖਣ, ਤਜ਼ਰਬੇ ਜਾਂ ਤੱਥ ਅਤੇ ਅੰਕੜੇ ਇਕੱਠੇ ਕਰਨਾ, ਸਿਧਾਂਤ, ਅਮਲ ਤੇ ਮੁਲਾਂਕਣ ਹਨ।ਕਿਉਂਕਿ ਵਿਗਿਆਨ ਵਿਕਾਸ ਕਰਦੀ ਰਹਿੰਦੀ ਹੈ ਇਸ ਲਈ ਇਹ ਅਭਿਆਸ ਲਗਾਤਾਰ ਚੱਲਦਾ ਰਹਿੰਦਾ ਹੈ।ਵਿਗਿਆਨਕ ਸੋਚ ਦੇ ਧਾਰਨੀ ਲਈ ਜਾਨਣ ਦੀ ਇੱਛਾ ਹੋਣੀ ਚਾਹੀਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਹਿੰਮਤ, ਲਗਨ ਲਗਾਤਾਰਤਾ ਤੇ ਵਿਗਿਆਨਕ ਸੋਚ ਅਪਨਾਉਣ ਦਾ ਭਾਵਪੂਰਨ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਕਿਸੇ ਅਖੌਤੀ ਸਿਆਣੇ ਕੋਲ ਕੋਈ ਗੈਬੀ ਸ਼ਕਤੀ ਨਹੀ, ਇਥੇ ਚਮਤਕਾਰ ਨਹੀਂ ਘਟਨਾਵਾਂ ਵਾਪਰਦੀਆਂ ਹਨ, ਉਨਾ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।ਤਰਕਸ਼ੀਲਾਂ ਵਲੋਂ ਇਸ ਸਮੇਂ ਮੈਜ਼ਿਕ ਟਰਿਕ ਵੀ ਦਿਖਾਏ ਗਏ।ਤਰਕਸ਼ੀਲ ਆਗੂ ਚਰਨ ਕਮਲ ਸਿੰਘ ਨੇ ਵਿਦਿਆਰਥੀ ਨੂੰ ਚੇਤਨਾ ਪਰਖ ਪਰੀਖਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਤਰਕਸ਼ੀਲਾਂ ਵਲੋਂ ਪ੍ਰਿੰਸੀਪਲ ਮੈਡਮ, ਸਕੂਲ ਸਟਾਫ ਨਾਲ ਸਕੂਲ ਲਾਇਬਰੇਰੀ ਲਈ ਕੁੱਝ ਤਰਕਸ਼ੀਲ ਸਾਹਿਤ ਵੀ ਦਿੱਤਾ ਗਿਆ।
ਅੰਤ ਵਿੱਚ ਪ੍ਰਿੰਸੀਪਲ ਮੈਡਮ ਤਰਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਤਰਕਸ਼ੀਲ ਵਿਚਾਰ ਅਪਨਾਉਣ ਦਾ ਸੁਨੇਹਾ ਦਿੱਤਾ।ਉਨਾਂ ਤਰਕਸ਼ੀਲ ਵਿਚਾਰਾਂ ਨਾਲ ਵਿਦਿਆਰਥੀ ਦੇ ਰੂਬਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਵੀ ਕੀਤਾ ਤੇ ਚੇਤਨਾ ਪਰੀਖਿਆ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦਾ ਵਿਸਵਾਸ਼ ਦਿਵਾਇਆ ।
ਇਸ ਸਮੇਂ ਲੈਕਚਰਾਰ ਦਵਿੰਦਰ ਕੌਰ, ਜਗਜੀਤ ਸਿੰਘ ਬਖ਼ਸ਼ੀ, ਰਣਜੀਤ ਕੌਰ, ਤੁਵਿੰਦਰ ਕੁਮਾਰ, ਸੰਦੀਪ ਕੁਮਾਰ ਮਾਸਟਰ ਅਜੈਬ ਸਿੰਘ, ਬਿੱਕਰ ਸਿੰਘ, ਧਨਵੰਤ ਸਿੰਘ, ਗੁਰਮੀਤ ਕੌਰ, ਦੀਪਿਕਾ ਗੋਇਲ, ਨਵਦੀਪ ਕੌਰ, ਮਨਜੀਤ ਕੌਰ, ਗੁਰਿੰਦਰ ਕੌਰ, ਮਾਸਟਰ ਹਰਜਿੰਦਰ ਸਿੰਘ, ਸੁਸ਼ੀਲ ਕੁਮਾਰੀ ਲਾਇਬ੍ਰੇਰੀਅਨ ਤੇ ਰਾਜਿੰਦਰ ਸਿੰਘ ਕਲਰਕ ਨੇ ਸ਼ਮੂਲੀਅਤ ਕੀਤੀ ।
Punjab Post Daily Online Newspaper & Print Media