ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਸਮਾਪਤ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ
ਕੈਂਪਸ ਤੋਂ ਆਨਲਾਈਨ ਮਿਤੀ 22.11.21 ਤੋਂ 27.11.21 ਤੱਕ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਅੰਮ੍ਰਿਤਸਰ ਦੀ ਅਗਵਾਈ ਹੇਠ ਗਿਆ ਸੀ।ਅੱਜ ਡਿਪਟੀ ਕੈਂਪ ਕਮਾਂਡੈਂਟ ਕਰਨਲ ਵੀ.ਕੇ ਪੰਧੇਰ ਦੇ ਸੰਬੋਧਨ ਦੇ ਨਾਲ ਸਮਾਪਤ ਹੋ ਗਿਆ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਲੈਫਟੀਨੈਂਟ ਅਨਿਲ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਮੀਡੀਆ ਟੀਮ ਦਾ ਇਸ ਵੈਬੀਨਾਰ ਨੂੰ ਆਯੋਜਿਤ ਕਰਨ ਤੇ ਧੰਨਵਾਦ ਕੀਤਾ।ਉਨ੍ਹਾਂ ਨੇ ਏ.ਡੀ.ਜੀ ਐਨ.ਸੀ.ਸੀ ਪੰਜਾਬ ਮੇਜਰ ਜਨਰਲ ਜੇ.ਐਸ ਸੰਧੂ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।ਉਨ੍ਹਾਂ ਦੱਸਿਆ ਕਿ ਇਸ 6 ਦਿਨਾ ਸੈਮੀਨਾਰ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਰਾਜਾਂ ਦੇ ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ।ਉਨ੍ਹਾਂ ਨੇ ਇਹਨਾ ਰਾਜਾਂ ਦੇ ਐਨ.ਸੀ.ਸੀ ਕੈਡਿਟਾਂ ਦਾ ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਧੰਨਵਾਦ ਵੀ ਕੀਤਾ।ਇਨ੍ਹਾਂ ਸੂਬਿਆਂ ਦੇ ਕੈਡਿਟਾਂ ਨੇ ਉਸ ਰਾਜ ਦੇ ਰੀਤੀ ਰਿਵਾਜ਼, ਰਹਿਣ ਸਹਿਣ, ਖਾਣ ਪੀਣ, ਸਭਿਆਚਾਰ, ਟੂਰਿਸਟ ਸਥਾਨਾਂ ਆਦਿ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਰਨਲ ਆਰ.ਐਨ ਸਿਨਹਾ ਐਡਮਿਨ ਅਫਸਰ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ, ਲੈਫਟੀਨੈਂਟ ਪ੍ਰਦੀਪ ਕੁਮਾਰ, ਲੈਫਟੀਨੈਂਟ ਸ਼ਰਨਜੀਤ ਕੌਰ, ਲੈਫਟੀਨੈਂਟ ਸੁਖਪਾਲ ਸਿੰਘ ਸੰਧੂ, ਲੈਫਟੀਨੈਂਟ ਵਰਨ ਕਾਲੀਆ, ਸੂਬੇਦਾਰ ਮੇਜਰ ਸੁਖਬੀਰ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਹਵਾਲਦਾਰ ਗੁਰਭੇਜ ਸਿੰਘ ਆਦਿ ਐਨ.ਸੀ.ਸੀ ਸਟਾਫ ਅਤੇ ਕੈਡਿਟ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media