Monday, June 16, 2025
Breaking News

ਯਾਦਗਾਰੀ ਰਿਹਾ “ਕਥਾਕਾਰ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ” ਸਮਾਗਮ

ਗੁਰਮੀਤ ਕੜਿਆਲਵੀ, ਸੁਖਪਾਲ ਥਿੰਦ ਅਤੇ ਮੁਖਤਾਰ ਗਿੱਲ ਦੀ ਝੋਲੀ ਪਏ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ

ਅੰਮ੍ਰਿਤਸਰ, 27 ਨਵੰਬਰ (ਦੀਪ ਦਵਿੰਦਰ ਸਿੰਘ) – ਦਲਬੀਰ ਚੇਤਨ ਯਾਦਗਾਰੀ ਮੰਚ ਵਲੋਂ ਹਰ ਵਰ੍ਹੇ ਦਿੱਤੇ ਜਾਣ ਵਾਲੇ “ਕਥਾਕਾਰ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ ਅਜ ਏਥੇ ਬਲਵਿੰਦਰ ਸਿੰਘ ਜੰਮੂ ਦੇ ਗ੍ਰਹਿ ਨਿਊ ਅੰਮ੍ਰਿਤਸਰ ਵਿਖੇ ਹੋਏ ਸਨਮਾਨ ਸਮਾਗਮ ਵਿਚ ਇਸ ਵਰ੍ਹੇ ਦੇ ਜੇਤੂ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਸੁਖਪਾਲ ਥਿੰਦ ਨੂੰ ਭੇਂਟ ਕੀਤੇ ਗਏ ਜਦਕਿ ਕਹਾਣੀਕਾਰ ਮੁਖਤਾਰ ਗਿੱਲ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ।
ਮੰਚ ਦੇ ਕਨਵੀਨਰ ਪਰਵਾਸੀ ਸਾਹਿਤਕਾਰ ਅਜੇ ਤਨਵੀਰ ਅਤੇ ਨਵਚੇਤਨ ਹੁਰਾਂ ਦੇ ਫੋਨ ਸੰਦੇਸ਼ ਰਾਹੀਂ ਸ਼ੁਰੂ ਹੋਏ।ਸਮਾਗਮ ਵਿਚ ਹਰਜਿੰਦਰ ਕੌਰ ਚੇਤਨ ਨੇ ਸਵਾਗਤੀ ਸ਼ਬਦ ਕਹੇ ਅਤੇ ਡਾ. ਸਰਘੀ ਨੇ ਚੇਤਨ ਪਰਿਵਾਰ ਵਲੋਂ ਦਿਤੇ ਜਾਣ ਵਾਲੇ ਇਹਨਾਂ ਪੁਰਸਕਾਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵੇਰਾਂ ਮੁਕਾਬਲੇ ਲਈ ਆਈਆਂ ਵੀਹ ਪੁਸਤਕਾਂ ਵਿਚੋਂ ਗੁਰਮੀਤ ਕੜਿਆਲਵੀ ਦੀ ਪੁਸਤਕ `ਹਾਰੀਂ ਨਾ ਬਚਨਿਆਂ` ਨੇ ਪਹਿਲਾ ਅਤੇ ਸੁਖਪਾਲ ਥਿੰਦ ਦੀ ਪੁਸਤਕ `ਫੁੱਲਾਂ ਦੀ ਫਸਲ` ਨੇ ਦੂਜਾ ਸਨਮਾਨ ਹਾਸਲ ਕਰਕੇ ਕ੍ਰਮਵਾਰ 31000 ਅਤੇ 11000 ਰੁਪਏ ਦੀ ਰਾਸ਼ੀ ਹਸਾਲ ਕੀਤੀ।
                 ਮੰਚ ਸੰਚਾਲਨ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪੁਰਸਕਾਰ ਗਲਪ ਲੇਖਕਾਂ ਅੰਦਰ ਜਿੰਮੇਵਾਰੀ ਅਤੇ ਊਰਜਾ ਬਣਾਈ ਰੱਖਦੇ ਹਨ।ਸ਼ਾਇਰ ਬੀਬਾ ਬਲਵੰਤ ਨੇ ਦਲਬੀਰ ਚੇਤਨ ਹੁਰਾਂ ਨਾਲ ਆਪਣੀ ਅਦਬੀ ਸਾਂਝ ਦੇ ਹਵਾਲੇ ਨਾਲ ਭਾਵੁਕ ਗੱਲਾਂ ਕੀਤੀਆਂ।ਖਾਲਸਾ ਕਾਲਜ ਅੰਮ੍ਰਿਤਸਰ ਤੋਂ ਡਾ. ਆਤਮ ਰੰਧਾਵਾ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਜੋਕੀ ਪੰਜਾਬੀ ਕਹਾਣੀ ਵਿਚ ਕੜਿਆਲਵੀ ਅਤੇ ਥਿੰਦ ਦਾ ਗੌਲਣਯੋਗ ਸਥਾਨ ਹੈ। ਡਾ. ਸੀਮਾ ਗਰੇਵਾਲ, ਡਾ. ਅਰਵਿੰਦਰ ਕੌਰ ਧਾਲੀਵਾਲ ਨੇ ਸਮਾਗਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਪਹਿਲਕਦਮੀ ਨਵੀਆਂ ਲੀਹਾਂ ਸਿਰਜ਼ਗੀ।
               ਕਹਾਣੀਕਾਰ ਭਗਵੰਤ ਰਸੂਲਪੁਰੀ, ਤ੍ਰਿਪਤਾ ਕੇ ਸਿੰਘ ਅਤੇ ਜਸਬੀਰ ਸਿੰਘ ਕਲਸੀ ਨੇ ਵਧਾਈ ਦਿੰਦਿਆ ਕਿਹਾ ਕਿ ਪੰਜਾਬੀ ਕਹਾਣੀ ਲਈ ਇਹ ਸ਼ੁੱਭ ਸ਼ਗਨ ਹੈ।ਹਰਦੀਪ ਗਿੱਲ, ਸ਼ਾਇਰ ਮਲਵਿੰਦਰ, ਜਗਜੀਤ ਗਿੱਲ, ਹਰਮੀਤ ਆਰਟਿਸਟ, ਧਰਵਿੰਦਰ ਔਲਖ, ਪ੍ਰੋ. ਸਿਮਰਜੀਤ ਗਿੱਲ ਅਤੇ ਤੇਜਿੰਦਰ ਬਾਵਾ ਨੇ ਵੀ ਕਥਾਕਾਰ ਦਲਬੀਰ ਚੇਤਨ ਨੂੰ ਯਾਦ ਕਰਦਿਆਂ ਜੇਤੂ ਸਾਹਿਤਕਾਰਾਂ ਨੂੰ ਵਧਾਈ ਦਿੱਤੀ।
              ਸਮਾਗਮ ਦੇ ਅੰਤ ‘ਚ ਜਗਦੀਸ਼ ਸਿੰਘ ਚੇਤਨ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …