Saturday, October 10, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਦਿਨਾ ਹਾਕੀ ਅਤੇ ਕਬੱਡੀ ਟੂਰਨਾਮੈਂਟ 17 ਤੋਂ

PPN1611201410ਅੰਮ੍ਰਿਤਸਰ, 16 ਨਵੰਬਰ (ਪੱਤਰ ਪ੍ਰੇਰਕ) – ਵਿਦਿਆਰਥੀ ਅਤੇ ਇਲਾਕਾ ਨਿਵਾਸੀਆਂ ਦੀ ਭਰਪੂਰ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਪਹਿਲ ਕਦਮੀ ਕਰਦਿਆਂ ਕਾਲਜ ਵਿਖੇ 17 ਅਤੇ 18 ਨਵੰਬਰ ਨੂੰ ‘ਸਰਦਾਰ ਬਹਾਦਰ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਅਤੇ ਕਬੱਡੀ ਟੂਰਨਾਮੈਂਟ’ ਕਰਵਾਇਆ ਜਾ ਰਿਹਾ ਹੈ।ਜਿਸ ਦੇ ਉਦਘਾਟਨੀ ਸਮਾਰੋਹ ਵਿਚ  ਸ. ਬਿਕਰਮ ਸਿੰਘ ਮਜੀਠੀਆ (ਕੈਬਨਿਟ ਮੰਤਰੀ, ਪੰਜਾਬ) ਮੁੱਖ ਮਹਿਮਾਨ ਵੱਜੋਂ ਅਤੇ ਸ. ਰਜਿੰਦਰ ਮੋਹਨ ਸਿੰਘ ਛੀਨਾ (ਆਨਰੇਰੀ ਸਕੱਤਰ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ) ਵਿਸ਼ੇਸ਼ ਮਹਿਮਾਨ ਵੱਜੋਂ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਮਿਤੀ 18 ਨਵੰਬਰ, 2014 ਨੂੰ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸ. ਜਸਦੀਪ ਸਿੰਘ, ਆਈ.ਪੀ.ਐਸ (ਐਸ.ਐਸ.ਪੀ. ਦਿਹਾਤੀ) ਅੰਮ੍ਰਿਤਸਰ ਕਰਨਗੇ ਅਤੇ ਸ. ਬਲਵਿੰਦਰ ਸਿੰਘ ਸ਼ੰਮੀ (ਸਾਬਕਾ ਹਾਕੀ ਉਲੰਪੀਅਨ) ਵਿਸ਼ੇਸ਼ ਮਹਿਮਾਨ ਵਜੋਂ ਸ਼ਮਿਲ ਹੋਣਗੇ।ਕਾਲਜ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਕੀ ਅਤੇ ਕਬੱਡੀ ਮਜੀਠੇ ਹਲਕੇ ਦੀ ਹਰਮਨਪਿਆਰੀ ਖੇਡ ਹੈ।ਇਸ ਇਲਾਕੇ ਵਿਚ ਹਾਕੀ ਅਤੇ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਵਿਚੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਖਿਡਾਰੀ ਉੱਭਰ ਕੇ ਇਸ ਇਲਾਕੇ ਦੀ ਵੱਖਰੀ ਪਛਾਣ ਬਣਾ ਸਕਣ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply