Friday, June 27, 2025
Breaking News

ਬਿਲਡਿੰਗ ਪੂਰੀ ਤਿਆਰ, ਪਰ ਨਕਸ਼ਾ ਪਾਸ ਨਹੀਂ?- ਮੁੱਹਲਾ ਨਿਵਾਸੀ

ਮਾਲਕਾਂ ਵਲੋਂ ਫੀਸ ਜਮ੍ਹਾ ਕਰਵਾ ਦਿੱਤੀ ਗਈ ਹੈ, ‘ਨਕਸ਼ਾ ਪਾਸ ਹੀ ਸਮਝੋ’- ਐਸ.ਓ ਜੰਡਿਆਲਾ

PPN1611201409

ਜੰਡਿਆਲਾ ਗੁਰੂ, 16 ਨਵੰਬਰ (ਹਰਿੰਦਰਪਾਲ ਸਿੰਘ) – ਮਿਊਂਸਪਲ ਐਕਟ ਅਧੀਨ ਕਸਬੇ ਜਾਂ ਸ਼ਹਿਰ ਵਿਚ ਕੋਈ ਵੀ ਨਵੀਂ ਇਮਾਰਤ ਬਣਾਉਣ ਤੋਂ ਪਹਿਲਾ ਨਗਰ ਕੋਂਸਲ ਵਿਚ ਉਸ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਇਆ ਜਾਦਾ ਹੈ ਅਤੇ ਰਿਹਾਇਸ਼ੀ ਇਲਾਕੇ ਵਿਚ ਕਾਰੋਬਾਰੀ ਦੁਕਾਨਾਂ ਜਾਂ ਫੈਕਟਰੀ ਲਗਾਉਣ ਲਈ ਵੀ ਨਗਰ ਕੋਸਲ ਕੋਲੋ ਐਨ.ਓ ਸੀ ਲੈਣੀ ਪੈਂਦੀ ਹੈ। ਪਰ ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਨਗਰ ਕੋਂਸਲ ਵਿਚ ਸ਼ਾਇਦ ਇਸ ਦੇ ਉਲਟ ਨਿਯਮ ਚੱਲ ਰਹੇ ਹਨ ਜਦੋਂ ਕਿ ਬਿਲਡਿੰਗ ਪੂਰੀ ਤਿਆਰ ਹੋ ਗਈ ਹੈ ਪਰ ਮਾਲਕਾਂ ਵਲੋਂ ਅਜੇ ਤੱਕ ਇਹ ਕਹਿਕੇ ਨਕਸ਼ਾ ਨਹੀਂ ਦਿਖਾਇਆ ਜਾ ਰਿਹਾ ਕਿ ਅਸੀ ਦਰਖਾਸਤ ਨਗਰ ਕੋਂਸਲ ਦੇ ਕਲਰਕ ਨੂੰ ਦੇ ਆਏ ਹਾਂ।ਦਫ਼ਤਰ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਬਿਲਕੁੱਲ ਸਾਹਮਣੇ ਕੇਵਲ 200 ਮੀਟਰ ਦੀ ਦੂਰੀ ਉੱਪਰ 4 ਫੁੱਟ ਦੀ ਗਲੀ ਦੇ ਰਸਤੇ ਦੇ ਨਾਲ ਹੀ ਪ੍ਰਾਪਰਟੀ ਵੇਚਣ ਵਾਲਿਆਂ ਵਲੋਂ 6-7 ਦੇ ਕਰੀਬ ਦੁਕਾਨਾਂ ਤਿਆਰ ਕੀਤੀਆ ਜਾ ਰਹੀਆਂ ਹਨ। ਇਹ ਦੁਕਾਨਾਂ ਤਿਆਰ ਕਰਨ ਲਈ ਵਰਤੇ ਜਾ ਰਹੇ ਮਟੀਰੀਅਲ ਨਾਲ ਮੁਹੱਲੇ ਵਾਲਿਆਂ ਵਲੋਂ ਖੇਡਾਂ ਲਈ ਵਰਤੀ ਜਾ ਰਹੀ ਨਗਰ ਕੋਂਸਲ ਦੀ ਜਮੀਨ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ।
ਮੁੱਹਲਾ ਨਿਵਾਸੀਆਂ ਵਲੋਂ ਕਾਰਜਸਾਧਕ ਦੇ ਨਾਮ ਦਿੱਤੀ ਦਰਖਾਸਤ ਵਿਚ ਉਹਨਾ ਮੰਗ ਕੀਤੀ ਕਿ ਇਹਨਾ ਦੁਕਾਨਾਂ ਨੁੰ ਬਣਨ ਤੋਂ ਰੋਕਿਆ ਜਾਵੇ ਕਿਉਂਕਿ ਅਗਰ ਇਹ ਦੁਕਾਨਾਂ ਬਣਦੀਆਂ ਹਨ ਤਾਂ ਆਵਾਜਾਈ ਦੋਰਾਨ ੪ ਫੁੱਟ ਦੀ ਗਲੀ ਦਾ ਰਸਤਾ ਵੀ ਬੰਦ ਹੋ ਜਾਵੇਗਾ ਅਤੇ ਇਹਨਾ ਦੁਕਾਨਦਾਰਾਂ ਵਲੋਂ ਨਗਰ ਕੋਂਸਲ ਦੀ ਨਾਲੇ ਵਾਲੀ ਜਮੀਨ ਉੱਪਰ ਵੀ ਨਜ਼ਾਇਜ਼ ਰਸਤਾ ਬਣਾ ਕੇ ਆਪਣੇ ਅਧੀਨ ਕੀਤੀ ਜਾਵੇਗੀ।
ਇਸ ਬਾਰੇ ਜਦ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਨੇ ਫੋਨ ਨਹੀਂ ਚੁੱਕਿਆ।ਜਿਸ ਕਲਰਕ ਬਾਰੇ ਕਿਹਾ ਜਾ ਰਿਹਾ ਸੀ ਉਸ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਦਰਖਾਸਤ ਮੇਰੇ ਕੋਲ ਪਹੁੰਚ ਚੁੱਕੀ ਹੈ।ਐਸ.ਓ ਸੁਰਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਮਾਲਕਾਂ ਵਲੋਂ ਫੀਸ ਜਮ੍ਹਾ ਕਰਵਾ ਦਿੱਤੀ ਗਈ ਹੈ, ‘ਨਕਸ਼ਾ ਪਾਸ ਹੀ ਸਮਝੋ’ ।ਬਣ ਰਹੀਆਂ ਦੁਕਾਨਾਂ ਦੇ ਮਾਲਕ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਨਗਰ ਕੋਂਸਲ ਦੇ ਕਲਰਕ ਨੁੰ ਅਸੀ ਦਰਖਾਸਤ ਅਤੇ ਫੀਸ ਦੇ ਚੁੱਕੇ ਹਾਂ, ਸਾਡੇ ਕੋਲ ਨਕਸ਼ੇ ਦੀ ਕਾਪੀ ਅਜੇ ਪਹੁੰਚੀ ਨਹੀਂ ਹੈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ

ਸ਼ਾਇਰ ਜਸਵਿੰਦਰ, ਬਲਬੀਰ ਪਰਵਾਨਾ, ਡਾ. ਮਨਜਿੰਦਰ ਸਿੰਘ ਅਤੇ ਕਰਮ ਸਿੰਘ ਵਕੀਲ ਦੀ ਚੋਣ ਅੰਮ੍ਰਿਤਸਰ, 25 …

Leave a Reply