Wednesday, October 14, 2026

ਦਾਮਨ ਬਾਜਵਾ ਵਲੋਂ ਪਿੰਡ ਖੇੜੀ ਵਿਖੇ ਸਰਕਾਰੀ ਹਾਈ ਸਕੂਲ ਦੇ 5 ਨਵੇਂ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ

ਸੰਗਰੂਰ, 1 ਦਸੰਬਰ (ਜਗਸੀਰ ਲੋਂਗੋਵਾਲ) – ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਬਾਜਵਾ ਨੇ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪ੍ਰਬੰਧਕੀ ਸੁਧਾਰ, ਲੋਕ ਨਿਰਮਾਣ ਵਿਭਾਗ ਪੰਜਾਬ ਅਤੇ ਪ੍ਰਗਟ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਭੇਜੀ ਗਰਾਂਟ ਨਾਲ ਪਿੰਡ ਖੇੜੀ ਵਿਖੇ ਸਰਕਾਰੀ ਸਮਾਰਟ ਹਾਈ ਸਕੂਲ ਵਿੱਚ ਬਣੇ 5 ਨਵੇਂ ਸਮਾਰਟ ਕਲਾਸ ਰੂਮਾਂ ਦਾ ਨਿਰਮਾਣ ਲਗਭਗ 30 ਲੱਖ 4 ਹਜ਼ਾਰ ਦੀ ਲਾਗਤ ਨਾਲ ਕਰਵਾ ਉਦਘਾਟਨ ਕੀਤਾ।
ਮੈਡਮ ਬਾਜਵਾ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਸਕੂਲ ਅਧਿਆਪਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸਕੂਲ ਵਿੱਚ ਕਮਰਿਆਂ ਦਾ ਨਿਰਮਾਣ ਕਰਵਾਇਆ ਜਾਵੇ, ਕਿਉਂਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਜਿਆਦਾ ਤੇ ਕਮਰਿਆਂ ਦੀ ਘਾਟ ਹੋਣ ਕਾਰਨ ਅਧਿਆਪਕਾਂ ਨੂੰ ਪੜ੍ਹਾਉਣ ਵਿੱਚ ਵੀ ਦਿੱਕਤ ਆਉਂਦੀ ਸੀ, ਵਿਦਿਆਰਥੀ ਫਰਸ਼ `ਤੇ ਬੈਠਣ ਲਈ ਮਜ਼ਬੂਰ ਸਨ।ਇਸ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਸਕੂਲ ਵਿੱਚ 5 ਕਮਰਿਆਂ ਦੀ ਕਰਵਾਈ ਗਈ ਹੈ ।
              ਇਸ ਮੌਕੇ ਸਕੂਲ ਪ੍ਰਿੰਸੀਪਲ ਸਪਰਨ ਕੁਮਾਰ ਸਿੰਗਲਾ, ਸ਼੍ਰੀਮਤੀ ਸੰਦੀਪ ਕੌਰ ਚੇਅਰਮੈਨ ਸਕੂਲ ਪਿੰਡ ਖੇੜੀ, ਅਵਤਾਰ ਸਿੰਘ ਸਰਪੰਚ, ਰਾਜਿੰਦਰ ਰਾਜਾ ਅਤੇ ਸਮੂਹ ਸਕੂਲ ਸਟਾਫ਼ ਮੈਬਰ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …