ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸਮਰਾਲਾ ਦੀ ਇੱਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ
ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਬਿਜਲੀ ਬੋਰਡ ਦੇ ਪੈਨਸ਼ਨਰਾਂ ਦੀ ਮਹੀਨਾ ਨਵੰਬਰ ਦੀ ਪੈਨਸ਼ਨ ਅਜੇ ਤੱਕ ਨਹੀਂ ਪਾਈ ਗਈ।ਜਿਸ ਕਾਰਨ ਪੈਨਸ਼ਨਰਜ਼ ਵਿੱਚ ਬਹੁਤ ਗੁੱਸਾ ਅਤੇ ਰੋਸ ਹੈ, ਕਿਉਂਕਿ ਮਹਿੰਗਾਈ ਦੇ ਜਮਾਨੇ ਵਿੱਚ ਪੈਨਸ਼ਨਰਾਂ ਦਾ ਗੁਜ਼ਾਰਾ ਸਿਰਫ਼ ਪੈਨਸ਼ਨ ‘ਤੇ ਹੀ ਨਿਰਭਰ ਹੈ।ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀ ਪੈਨਸ਼ਨ 6 ਦਸੰਬਰ ਨੂੰ ਸਵੇਰੇ 11 ਵਜੇ ਤੱਕ ਖਾਤਿਆਂ ਵਿੱਚ ਨਾ ਪਾਈ, ਤਾਂ ਕੰਪਲੇਂਟ ਸੈਂਟਰ ਖੰਨਾ ਰੋਡ ਸਮਰਾਲਾ ਵਿਖੇ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਵੇਗਾ।ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਪੈਨਸ਼ਨਰਜ਼ ਨੂੰ ਪੇ ਬੈਡ, ਸਕੇਲ ਅਤੇ ਡੀ.ਏ ਦੇ ਬਕਾਏ ਅਤੇ ਸੋਧੇ ਹੋਏ ਸਕੇਲਾਂ, ਪੇ ਬੈਂਡ ਦੇ ਸਾਰੇ ਬਕਾਏ ਜਾਰੀ ਕੀਤੇ ਜਾਣ, ਬਿਜਲੀ ਦੀ ਵਰਤੋਂ ਵਿੱਚ ਰਿਆਇਤ, ਕੈਸ਼ਲੈਸ ਸਕੀਮ, ਮੈਡੀਕਲ ਭੱਤਾ ਵੀ 2500 ਕੀਤਾ ਜਾਵੇ ਨਹੀਂ ਤਾਂ ਪੈਨਸ਼ਨਰਜ਼ ਤਿੱਖਾ ਸੰਰਘਸ਼ ਕਰਨਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media