Tuesday, June 9, 2026

ਕੇਜਰੀਵਾਲ `ਤੇ ਯੂਥ ਕਾਂਗਰਸ ਪ੍ਰਧਾਨ ਦੇ ਤਿੱਖੇ ਹਮਲੇ

ਦਿੱਲੀ ਕੈਬਨਿਟ ‘ਚ ਕੋਈ ਵੀ ਮਹਿਲਾ ਤੇ ਐਸ.ਸੀ ਨਾ ਹੋਣ ਤੇ ਪੁੱਛੇ ਸਵਾਲ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਹਮਲੇ ਕਰਦਿਆ ਉਨਾ ਕੇਜਰੀਵਾਲ ਨੂੰ ਸਵਾਲ ਪੁੱਛੇ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਨ।ਉਹ ਪਹਿਲਾ ਦਿੱਲੀ ਵਿੱਚ ਲਾਗੂ ਕਰਨ, ਜਿਨਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਪ੍ਰਗਟ ਕਰਕੇ ਸੱਤਾ ਸੌਂਪੀ ਹੈ।ਪ੍ਰੰਤੂ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਜਗ੍ਹਾ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਝੂਠ ਬੋਲ ਕੇ ਮੁਰਖ ਬਣਾ ਰਿਹਾ ਹੈ। ਪ੍ਰਧਾਨ ਸਾਜਨ ਕਾਂਗੜਾ ਨੇ ਅਪਣੇ ਸ਼ਬਦੀ ਹਮਲੇ ਤੇਜ਼ ਕਰਦਿਆ ਆਪ ਮੁੱਖੀ ਨੂੰ ਸਵਾਲ ਕਰਦਿਆ ਕਿਹਾ ਕਿ ਮਹਿਲਾਵਾਂ ਅਤੇ ਦਲਿਤਾਂ ਪ੍ਰਤੀ ਪੰਜਾਬ ਵਿੱਚ ਹਮਦਰਦੀ ਦਿਖਾਉਣ ਵਾਲੇ ਕੇਜਰੀਵਾਲ ਦੀ ਆਪਣੀ ਦਿੱਲੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਜਾਂ ਦਲਿਤ ਮੰਤਰੀ ਕਿਓਂ ਨਹੀ ਬਣਾਇਆ ਗਿਆ।ਉਨਾ ਕਿਹਾ ਕਿ ਕੇਜਰੀਵਾਲ ਗੱਪਾ ਦੀ ਪੰਡ ਲੈ ਕਿ ਪੰਜਾਬ ਵਿੱਚ ਘੁੰਮ ਰਹੇ ਹਨ ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀ ਲਗਾਉਣਗੇ।ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੜੇ ਘੱਟ ਸਮੇਂ ਵਿੱਚ ਵੱਡੇ ਕੰਮ ਕਰਕੇ ਸੂਬੇ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ।ਸਾਜਨ ਕਾਂਗੜਾ ਨੇ ਵਿਧਾਨ ਸਭਾ ਸੰਗਰੂਰ ਵਿੱਚ ਰਿਕਾਰਡ ਤੋੜ ਵਿਕਾਸ ਕਰਵਾਉਣ ਲਈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …