Saturday, October 24, 2026

ਇੱਕ ਲੱਖ ਲੀਟਰ ਲਾਹਨ ਅਤੇ 180 ਲਿਟਰ ਨਾਜਾਇਜ਼ ਸ਼ਰਾਬ ਬਰਾਮਦ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਦੀ ਅਗਵਾਈ ਹੇਠ ਅੱਜ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ ਟੀਮਾਂ ਵਲੋਂ ਸਾਂਝੇ ਤੌਰ `ਤੇ ਬਿਆਸ ਅਤੇ ਸਤਲੁਜ ਦੇ ਸੰਗਮ ਵਾਲੇ ਇਲਾਕੇ ਹਰੀਕੇ ਦੇ ਪਿੰਡ ਕਿੜੀਆਂ ਅਤੇ ਮਰੜ ਦੇ ਆਲੇ-ਦੁਆਲੇ ਦੇ ਇਲਾਕਿਆਂ `ਚ ਕੀਤੀ ਛਾਪੇਮਾਰੀ ਵਿਚ ਵਿਭਾਗ ਨੇ 1,12000 ਲੀਟਰ ਲਾਹਨ ਅਤੇ 180 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।ਸਹਾਇਕ ਕਮਿਸ਼ਨਰ ਆਬਕਾਰੀ ਅੰਮ੍ਰਿਤਸਰ ਰੇਂਜ ਦੇ ਸੁਖਚੈਨ ਸਿੰਘ, ਈ.ਓ ਤਰਨਤਾਰਨ ਨਵਜੋਤ ਭਾਰਤੀ ਅਤੇ ਈ.ਓ ਏ.ਐਸ.ਆਰ-1 ਹੇਮੰਤ ਸ਼ਰਮਾ ਅਤੇ ਈ.ਆਈ.ਐਸ ਤਰਨਤਾਰਨ ਅਮਰੀਕ ਸਿੰਘ, ਜਤਿੰਦਰ ਸਿੰਘ, ਈ.ਆਈ.ਐਸ.ਆਰ ਬਿਕਰਮਜੀਤ ਭੁੱਲਰ ਅਤੇ ਈ.ਆਈ ਜੀਰਾ ਗੁਰਬਖਸ਼ ਸਿੰਘ, ਫਿਰੋਜ਼ਪੁਰ ਅਤੇ ਤਰਨਤਾਰਨ ਦੀ ਐਕਸਾਈਜ਼ ਪੁਲੀਸ ਫੋਰਸ ਨੇ ਇਸ ਛਾਪੇਮਾਰੀ ਵਿਚ ਭਾਗ ਲਿਆ।ਛਾਪੇਮਾਰੀ ਦੌਰਾਨ ਲਗਭਗ 1,12,000 ਕਿਲੋ ਲਾਹਣ, 180 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਵਿਭਾਗ ਨੇ ਇਸ ਮੌਕੇ 35 ਤਰਪਾਲਾਂ, 4 ਲੋਹੇ ਦੇ ਡਰੰਮ, 01 ਪਲਾਸਟਿਕ ਦੇ ਡਰੰਮ ਵੀ ਕਬਜ਼ੇ ਵਿੱਚ ਲਿਆ ਗਿਆ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …