Wednesday, September 16, 2026

ਗਰਾਂਟਾਂ ਤੇ ਏ.ਸੀ ਅਤੇ ਡੀ.ਸੀ ਬਿੱਲ ਤੁਰੰਤ ਜਮ੍ਹਾਂ ਕਰਵਾਏ ਜਾਣ – ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਸਰਕਾਰ ਵਲੋ ਪ੍ਰਾਪਤ ਹੋਈਆਂ ਗਰਾਂਟਾ ਤੇ ਏ.ਸੀ ਅਤੇ ਡੀ.ਸੀ ਬਿੱਲ ਤੁਰੰਤ ਜਮ੍ਹਾਂ ਕਰਵਾਏ ਜਾਣ ਤਾਂ ਜੋ ਸਰਕਾਰ ਵਲੋਂ ਹੋਰ ਗਰਾਂਟਾ ਸਮੇ ਸਿਰ ਪ੍ਰਾਪਤ ਹੋ ਸਕਣ।
                ਇਸ ਸਬੰਧੀ ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਵਲੋਂ ਨਿਗਰਾਨ ਇੰਜੀਨੀਅਰ, ਮੰਡੀ ਬੋਰਡ ਬਲਦੇਵ ਸਿੰਘ ਕੰਗ, ਕਾਰਜਕਾਰੀ ਇੰਜੀਨੀਅਰ, ਪੀ.ਡਬਲਯੂ.ਡੀ, ਪ੍ਰਾਂਤਕ ਮੰਡਲ ਨੰ: 2, ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਅਜਨਾਲਾ ਅਤੇ ਚੋਗਾਵਾਂ ਨਾਲ ਸਰਕਾਰ ਵਲੋਂ ਪ੍ਰਾਪਤ ਗਰਾਂਟਾਂ ਦੇ ਏ.ਸੀ.ਡੀ.ਸੀ ਬਿੱਲਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ।
                    ਮੀਟਿੰਗ ਦੋਰਾਨ ਚੇਅਰਮੈਨ ਨੇ ਦੱਸਿਆ ਕਿ ਮਹਾਂਲੇਖਾਕਾਰ ਦੇ ਆਦੇਸ਼ਾਂ ਅਨੁਸਾਰ ਪਿਛਲੇ 6 ਮਹੀਨੇ ਤੋਂ ਪਹਿਲੇ ਦੀਆਂ ਗਰਾਂਟਾਂ ਦੇ ਏ.ਸੀ.ਡੀ.ਸੀ ਬਿੱਲ ਜਮ੍ਹਾਂ ਕਰਵਾਉਣੇ ਜਰੂਰੀ ਹੁੰਦੇ ਹਨ ਅਤੇ ਸਾਲ 2018 ਤੋਂ ਹੁਣ ਤੱਕ ਦੇ 19.00 ਕਰੋੜ ਰੁਪਏ ਦੇ ਬਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪੈਡਿੰਗ ਹਨ।ਜਿਸ ਕਾਰਨ ਸਬੰਧਿਤ ਦਫਤਰ ਦੀਆਂ ਤਨਖਾਹਾਂ ਬੰਦ ਹੋ ਜਾਂਦੀਆਂ ਹਨ।ਜਿਸ ਦੇ ਮੱਦੇਨਜ਼ਰ ਚੇਅਰਮੈਨ ਸਾਹਿਬ ਵਲੋਂ ਕਾਰਜਕਰਤਾ ਏਜੰਸੀਆਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਏ.ਸੀ.ਡੀ.ਸੀ ਬਿੱਲ ਤੁਰੰਤ ਜਮ੍ਹਾਂ ਕਰਵਾਉਣ।ਕਾਰਜ਼ਕਰਤਾ ਏਜੰਸੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਆਉਂਦੇ 3-4 ਦਿਨਾਂ ਤੱਕ ਸਾਰੇ ਪੈਡਿੰਗ ਬਿੱਲ ਜਮ੍ਹਾਂ ਕਰਵਾ ਦਿੱਤੇ ਜਾਂਣਗੇ।ਚੇਅਰਮੈਨ ਸਾਹਿਬ ਵਲੋਂ ਸਮੂਹ ਕਾਰਜਕਾਰੀ ਏਜੰਸੀਆਂ ਨੂੰ ਕਿਹਾ ਗਿਆ ਇਹ ਵਿਸ਼ਾ ਅਤੀ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਹੈ।ਪੈਡਿੰਗ ਬਿੱਲਾਂ ਕਾਰਨ ਕਾਰਜ਼ਕਰਤਾ ਏਜੰਸੀਆਂ ਦੀਆਂ ਤਨਖਾਹਾਂ ਅਤੇ ਜ਼ਿਲ੍ਹੇ ਨੂੰ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਤੇ ਬੁਰਾ ਅਸਰ ਪਵੇਗਾ।ਇਸ ਲਈ ਕੰਮਾਂ ਨੂੰ ਮੁਕੰਮਲ ਕਰਕੇ ਏ.ਸੀ.ਡੀ.ਸੀ ਬਿੱਲ ਤਰੰਤ ਜਮ੍ਹਾਂ ਕਰਵਾ ਕੇ ਰਿਪੋਰਟ ਦਿੱਤੀ ਜਾਵੇ।
              ਮੀਟਿਗ ਵਿਚ ਡਿਪਟੀ ਈ.ਐਸ.ਏ ਚਰਨਜੀਤ ਸਿੰਘ, ਸਹਾਇਕ ਰਿਸਰਚ ਅਫਸਰ ਸੰਜੀਵ ਕੁਮਾਰ, ਸ੍ਰੀਮਤੀ ਸਾਧਨਾ, ਹਰਜੀਤ ਸਿੰਘ ਤੋ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …