Thursday, October 15, 2026

ਵੋਟਰਾਂ ਨੂੰ ਈ.ਵੀ.ਐਮ ਮਸ਼ੀਨ ਦੀ ਵਰਤੋਂ ਕਰਨ ਲਈ ਕੀਤਾ ਜਾਗਰੂਕ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਟ ਅੰਮ੍ਰਿਤਸਰ-1 ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਸਵੀਪ ਟੀਮ ਦੇ ਇੰਚਾਰਜ਼ ਅਤੇ ਉਹਨਾਂ ਦੀ ਟੀਮ ਨੇ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਸਸਸਸ. ਘਨੂੰਪੁਰ ਅੰਮ੍ਰਿਤਸਰ ਵਿਖੇ ਵੀ.ਵੀ.ਪੀ.ਏ.ਟੀ, ਈ.ਵੀ.ਐਮ ਮਸ਼ੀਨ ਲਗਵਾਈ ਤਾਂ ਕਿ ਵੱਧ ਤੋਂ ਵੱਧ ਬੱਚੇ ਅਤੇ ਇਲਾਕੇ ਦੇ ਲੋਕ ਇਸ ਮਸ਼ੀਨ ਦੀ ਵਰਤੋਂ ਬਾਰੇ ਸਿੱਖ ਸਕਣ ਅਤੇ ਆਉਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਤਾਲ ਸਹੀ ਤਰੀਕੇ ਨਾਲ ਕਰ ਸਕਣ।
                  ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਅਨੰਦ, ਉਹਨਾਂ ਦਾ ਸਟਾਫ ਅਤੇ ਇਲਾਕੇ ਦੇ ਮੋਹਤਬਾਰ ਮੋਜ਼ੂਦ ਸਨ। ਲੋਕਾਂ ਨੇ ਟੀ.ਬੈਨਿਥ ਦੀ ਇਸ ਕੰਮ ਲਈ ਸ਼ਲਾਘਾ ਕੀਤੀ ਕਿ ਇਸ ਤਰ੍ਹਾਂ ਹਲਕੇ ਵਿੱਚ ਜਗਾ ਜਗ੍ਹਾ ਮਸ਼ੀਨ ਲਗਵਾਉਣ ਨਾਲ ਉਹਨਾਂ ਲੋਕਾਂ ਨੂੰ ਮਸ਼ੀਨ ਬਾਰੇ ਜਾਨਣ ਦਾ ਮੋਕਾ ਮਿਲੇਗਾ ਜੋ ਇਸ ਵੋਟਾਂ ਵਿੱਚ ਪਹਿਲੀ ਵਾਰ ਵੋਟ ਪਾ ਰਹੇ ਹਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …