ਸਮਰਾਲਾ, 15 ਦਸੰਬਰ (ਇੰਦਰਜੀਤ ਸਿੰਘ ਕੰਗ) – ਪਿਛਲੇ ਇਕ ਸਾਲ ਦੇ ਵੱਧ ਸਮੇਂ ਤੋਂ ਦਿੱਲੀ ਵਿਖੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਹੇ ਧਰਨੇ ਵਿੱਚ ਕੇਂਦਰ
ਸਰਕਾਰ ਖਿਲਾਫ਼ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਕਿਸਾਨ ਮਜ਼ਦੂਰਾਂ ਦਾ ਹਰ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।ਪਿੰਡ ਘਰਖਣਾ ਦੇ ਸੰਘਰਸ਼ੀ ਯੋਧਿਆਂ ਦਾ ਵੀ ਨਗਰ ਵਾਸੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ।ਪਿੰਡ ਦੇ ਸਰਪੰਚ ਪਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਘਰਖਣਾ ਪਿੰਡ ਪਹਿਲੇ ਦਿਨ ਤੋਂ ਹੀ ਮੋਰਚੇ ਵਿੱਚ ਕਿਸਾਨਾਂ ਨਾਲ ਦਿੱਲੀ ਦੀਆਂ ਸਰਹੱਦਾਂ ਤੇ ਡਟਿਆ ਰਿਹਾ ਹੈ।ਵੱਖ-ਵੱਖ ਸਮਿਆਂ ‘ਤੇ ਪਿੰਡ ਵਿਚੋਂ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜਥੇ ਭੇਜੇ ਜਾਂਦੇ ਰਹੇ ਹਨ।ਦਿੱਲੀ ਸੰਘਰਸ਼ ਵਿੱਚ ਸ਼ਾਮਲ ਇਸ ਪਿੰਡ ਦੇ ਸੰਘਰਸ਼ੀ ਯੋਧਿਆਂ ਵਿੱਚ ਮਾ. ਹਰਮਨਦੀਪ ਸਿੰਘ ਮੰਡ, ਅਵਤਾਰ ਸਿੰਘ ਪ੍ਰਧਾਨ, ਅਮਨਦੀਪ ਸਿੰਘ, ਰਾਜਵਿੰਦਰ ਸਿੰਘ, ਗਗਨਦੀਪ ਸਿੰਘ, ਹੁਸਨਦੀਪ ਸਿੰਘ, ਇਕਬਾਲ ਸਿੰਘ ਦਾ ਪਿੰਡ ਘਰਖਣਾ ਪਹੁੰਚਣ ‘ਤੇ ਫੁੱਲਾਂ ਨਾਲ ਵਰਖਾ ਕਰਕੇ ਵੱਡੇ ਕਾਫ਼ਲੇ ਨਾਲ ਉਨਾਂ ਨੂੰ ਪਿੰਡ ਉਟਾਲਾਂ ਤੋਂ ਘਰਖਣਾ ਤੱਕ ਲਿਆਂਦਾ ਗਿਆ।ਨਗਰ ਪੰਚਾਇਤ ਵਲੋਂ ਇਹਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਕੇ ਟਰਾਲੀ ’ਚੋਂ ਉਤਾਰਿਆ ਗਿਆ।ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਏਕੇ ਅਤੇ ਸਬਰ ਦੀ ਜਿੱਤ ਹੈ ਤੇ ਅੱਗੇ ਵੀ ਅਸੀਂ ਇਕਮੁੱਠ ਹੋ ਕੇ ਲੜਦੇ ਰਹਾਂਗੇ।
ਇਸ ਮੌਕੇ ਜਥੇ ਨਾਲ ਆਏ ਮਾ. ਹਰਮਨਦੀਪ ਸਿੰਘ ਮੰਡ ਨੇ ਕਿਹਾ ਸਾਡੇ ਪਿੰਡ ਦੇ ਮਾਨ ਸਪੋਰਟਸ ਕਲੱਬ ਦਾ ਇਸ ਸੰਘਰਸ਼ ਵਿੱਚ ਬਹੁਤ ਵੱਡਾ ਰੋਲ ਰਿਹਾ।ਉਹਨਾਂ ਨੇ ਸਾਰੇ ਕਲੱਬ ਮੈਂਬਰਾਂ ਤੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media